September 5, 2026, 11:38 pm
----------- Advertisement -----------
HomeNewsLatest Newsਅਬੋਹਰ 'ਚ ਡਿਵਾਈਡਰ ਨਾਲ ਟਕਰਾਈ ਵਿਆਹ ਵਾਲੀ ਗੱਡੀ; ਟਰੈਕਟਰ ਟਰਾਲੀ ਨੂੰ ਬਚਾਉਣ...

ਅਬੋਹਰ ‘ਚ ਡਿਵਾਈਡਰ ਨਾਲ ਟਕਰਾਈ ਵਿਆਹ ਵਾਲੀ ਗੱਡੀ; ਟਰੈਕਟਰ ਟਰਾਲੀ ਨੂੰ ਬਚਾਉਣ ਦੌਰਾਨ ਹਾਦਸਾ

Published on

----------- Advertisement -----------

ਅਬੋਹਰ-ਸ਼੍ਰੀਗੰਗਾਨਗਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਗਿਦੜਾਂਵਾਲੀ ਨੇੜੇ ਟਰੈਕਟਰ ਟਰਾਲੀ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਲਾੜਾ-ਲਾੜੀ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਲਾੜਾ-ਲਾੜੀ ਅਤੇ ਕਾਰ ’ਚ ਸਵਾਰ ਹੋਰ ਲੋਕ ਵੀ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਚੌਕੀ ਦੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗਿੱਦੜਾਂਵਾਲੀ ਨੇੜੇ ਸੜਕ ਹਾਦਸਾ ਵਾਪਰ ਗਿਆ ਹੈ, ਜਦੋਂ ਉਹ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਲਾੜਾ ਸੰਦੀਪ ਸਿੰਘ ਵਾਸੀ ਪਿੰਡ ਕਾਲਿਆਂ ਵਾਲੀ ਮੰਡੀ ਅਤੇ ਲਾੜੀ ਸੁਮਨਦੀਪ ਜੋ ਸ੍ਰੀਗੰਗਾਨਗਰ ਤੋਂ ਵਾਪਸ ਪਿੰਡ ਜਾ ਰਹੇ ਸਨ। ਜਦੋਂ ਉਹ ਗਿੱਦੜਾਂਵਾਲੀ ਨੇੜੇ ਪਹੁੰਚੇ ਤਾਂ ਸੜਕ ਦੇ ਕੱਟ ਤੋਂ ਮੁੜਨ ਲੱਗੇ ਤਾਂ ਦੂਜੇ ਪਾਸੇ ਤੋਂ ਆ ਰਹੀ ਟਰੈਕਟਰ ਟਰਾਲੀ ਤੋਂ ਬਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਕਾਰ ਡਿਵਾਈਡਰ ‘ਤੇ ਜਾ ਚੜ੍ਹੀ, ਜਿਸ ਕਾਰਨ ਕਾਰ ‘ਚ ਸਵਾਰ ਲਾੜਾ-ਲਾੜੀ ਸਮੇਤ ਉਨ੍ਹਾਂ ਦੇ ਰਿਸ਼ਤੇਦਾਰ ਵੀ ਜ਼ਖਮੀ ਹੋ ਗਏ। ਜਖਮੀ ਹੋਏ ਲੋਕਾਂ ਦਾ ਇਲਾਜ ਕੀਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...