ਨਵੀਂ ਦਿੱਲੀ, 1 ਫਰਵਰੀ 2022 – ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸਿਤਾਰਾਮਾਂ ਨੇ ਬਜਟ 2022 ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਲੋਕਾਂ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਹਨ, ਜਿਵੇਂ ਕਿ……
- ਆਈਟੀ.ਆਰ. ਵਿਚ ਜੇਕਰ ਕਈ ਗਲਤੀ ਹੁੰਦੀ ਹੈ ਤਾਂ 2 ਸਾਲ ਤੱਕ ਸੁਧਾਰ ਸੰਭਵ
- ਕਾਰਪੋਰੇਟ ਟੈਕਸ 18 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਹੋਵੇਗਾ…………….. ਸਰਕਾਰ ਨੇ ਕਾਰਪੋਰੇਟ ਟੈਕਸ 18 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਅਪਾਹਜਾਂ ਲਈ ਵੀ ਟੈਕਸ ਰਾਹਤ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਦੇ ਕਰਮਚਾਰੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਵਿੱਚ ਮਦਦ ਕਰਨ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਲਿਆਉਣ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਟੈਕਸ ਕਟੌਤੀ ਦੀ ਸੀਮਾ 10% ਤੋਂ ਵਧਾ ਕੇ 14% ਕੀਤੀ ਜਾਵੇਗੀ।
- ਵਰਚੁਅਲ ਕਰੰਸੀ ਤੋਂ ਕਮਾਈ ‘ਤੇ 30 ਫ਼ੀਸਦੀ ਟੈਕਸ………. ਡਿਜੀਟਲ ਕਰੰਸੀ (ਕ੍ਰਿਪਟੋਕਰੰਸੀ) ਤੋਂ ਹੋਣ ਵਾਲੀ ਆਮਦਨ ‘ਤੇ 30 ਫੀਸਦੀ ਟੈਕਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਰਚੁਅਲ ਕਰੰਸੀ ਦੇ ਟਰਾਂਸਫਰ ‘ਤੇ 1 ਫੀਸਦੀ ਟੀਡੀਐਸ ਵੀ ਲਗਾਇਆ ਜਾਵੇਗਾ। ਇਹ ਕਿਹਾ ਗਿਆ ਸੀ ਕਿ ਜੇਕਰ ਵਰਚੁਅਲ ਸੰਪਤੀ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ, ਤਾਂ ਟੈਕਸ ਉਸ ਵਿਅਕਤੀ ਦੁਆਰਾ ਅਦਾ ਕੀਤਾ ਜਾਵੇਗਾ ਜਿਸ ਨੂੰ ਵਰਚੁਅਲ ਸੰਪਤੀ ਤੋਹਫ਼ੇ ਵਜੋਂ ਪ੍ਰਾਪਤ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਰੁਪਏ ਦੀ ਡਿਜੀਟਲ ਕਰੰਸੀ ਇਸ ਵਿੱਤੀ ਸਾਲ ਵਿੱਚ ਲਾਂਚ ਕੀਤੀ ਜਾਵੇਗੀ।











