ਪੀਐਮ ਮੋਦੀ ਲੋਕ ਸਭਾ ਚੋਣਾਂ 2024 ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਅੱਜ ਮਹਾਰਾਸ਼ਟਰ, ਓਡੀਸ਼ਾ ਅਤੇ ਤੇਲੰਗਾਨਾ ਵਿੱਚ ਪ੍ਰਚਾਰ ਕਰਨਗੇ। ਮਹਾਰਾਸ਼ਟਰ ਦੇ ਨੰਦੂਰਬਾਰ ਵਿੱਚ ਸਵੇਰੇ 11.30 ਵਜੇ, ਤੇਲੰਗਾਨਾ ਦੇ ਮਹਿਬੂਬਨਗਰ ਵਿੱਚ ਦੁਪਹਿਰ 3.15 ਵਜੇ ਅਤੇ ਹੈਦਰਾਬਾਦ ਵਿੱਚ ਸ਼ਾਮ 5.30 ਵਜੇ ਜਨਤਕ ਮੀਟਿੰਗਾਂ ਕਰਨਗੇ। ਇਸ ਤੋਂ ਬਾਅਦ ਰਾਤ 8.30 ਵਜੇ ਭੁਵਨੇਸ਼ਵਰ ‘ਚ ਰੋਡ ਸ਼ੋਅ ਹੋਵੇਗਾ
ਦੱਸ ਦਈਏ ਕਿ ਚੋਣਾਂ ਦੇ ਐਲਾਨ ਤੋਂ ਬਾਅਦ 8 ਮਈ ਤੱਕ ਪੀਐਮ ਮੋਦੀ ਨੇ 103 ਰੈਲੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਮਾਰਚ ‘ਚ 9, ਅਪ੍ਰੈਲ ਵਿੱਚ 68 ਅਤੇ ਮਈ ਵਿੱਚ 26 ਰੈਲੀਆਂ ਹਨ। ਇੱਕ ਦਿਨ ਵਿੱਚ ਔਸਤਨ ਤਿੰਨ ਰੈਲੀਆਂ ਕਰਦੇ ਹੋਏ, ਪੀਐਮ ਮੋਦੀ ਨੇ ਮਾਰਚ ਤੋਂ ਲੈ ਕੇ ਖੇਤਰੀ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਤੱਕ ਵੱਖ-ਵੱਖ ਚੈਨਲਾਂ, ਅਖਬਾਰਾਂ ਅਤੇ ਰਸਾਲਿਆਂ ਨੂੰ 24 ਇੰਟਰਵਿਊ ਦਿੱਤੇ ਹਨ। ਇੰਨਾ ਹੀ ਨਹੀਂ ਇਸ ਦੌਰਾਨ ਉਹ 21 ਰੋਡ ਸ਼ੋਅ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸੈਂਕੜੇ ਮੰਦਰਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉੱਘੇ ਲੋਕਾਂ ਅਤੇ ਆਮ ਨਾਗਰਿਕਾਂ ਨੂੰ ਵੀ ਮਿਲੇ ਹਨ।
----------- Advertisement -----------
ਅੱਜ ਤੇਲੰਗਾਨਾ-ਮਹਾਰਾਸ਼ਟਰ-ਉੜੀਸਾ ‘ਚ PM ਮੋਦੀ ਦੀਆਂ ਚੋਣ ਰੈਲੀਆਂ; ਸ਼ਾਮ ਨੂੰ ਭੁਵਨੇਸ਼ਵਰ ‘ਚ ਕਰਨਗੇ ਰੋਡ ਸ਼ੋਅ
Published on
----------- Advertisement -----------
----------- Advertisement -----------












