ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲੇ ਤੋਂ ਕ੍ਰਿਸਚਨ ਭਾਈਚਾਰੇ ਦੇ ਨੌਜਵਾਨਾਂ ਨੇ ਆਪਣਾ ਸਮਰਥਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਦਿੰਦੇ ਹੋਏ ਪਿੰਡ ਘਰਿਆਲਾ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ।
ਇਸ ਉਪਰੰਤ ਗੱਲਬਾਤ ਕਰਦੇ ਹੋਏ ਕ੍ਰਿਸਚਨ ਭਾਈਚਾਰੇ ਦੇ ਆਗੂ ਨਰਿੰਦਰ ਉਰਫ ਬਾਊ ਚੌਧਰੀ ਅਤੇ ਗਗਨ ਜੋਰਜ ਮਸੀਹ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਪੰਜਾਬ ‘ਚ ਆਈ ਹੈ ਉਦੋਂ ਤੋਂ ਹੀ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਦਾ ਮਾਣ ਸਨਮਾਨ ਵਧਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਹਲਕਾ ਖੇਮਕਰਨ ਵਿੱਚ ਵਿਧਾਇਕ ਸਰਵਨ ਸਿੰਘ ਧੁਨ ਨੂੰ ਵੱਡੇ ਪੱਧਰ ਤੇ ਵੋਟ ਦੇ ਕੇ ਜਤਾਇਆ ਸੀ ਅਤੇ ਹੁਣ ਵੀ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੂੰ ਆਪਣਾ ਸਮਰਥਨ ਦੇ ਰਹੇ ਹਨ ਅਤੇ ਵੱਡੇ ਪੱਧਰ ਤੇ ਉਹ ਉਹਨਾਂ ਨੂੰ ਹਲਕਾ ਖੇਮਕਰਨ ਅੰਦਰੋਂ ਕ੍ਰਿਸਚਨ ਭਾਈਚਾਰੇ ਦੀ ਵੋਟ ਦਵਾ ਕੇ ਜਿੱਤ ਹਾਸਲ ਕਰਵਾਉਣਗੇ।
ਉਨਾਂ ਦੱਸਿਆ ਕਿ ਇਸ ਡੋਰ ਟੂ ਡੋਰ ਚੋਣ ਪ੍ਰਚਾਰ ਵਿੱਚ ਉਹਨਾਂ ਵੱਲੋਂ ਪਿੰਡ ਘਰਿਆਲੇ ਦੀ ਹਰ ਇੱਕ ਦੁਕਾਨ ਅਤੇ ਹਰ ਇੱਕ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣ ਅਤੇ ਲਾਲਜੀਤ ਸਿੰਘ ਭੁੱਲਰ ਨੂੰ ਇੱਕ ਇੱਕ ਵੋਟ ਦੇ ਕੇ ਵੱਡੀ ਲੀਡ ਨਾਲ ਹਲਕਾ ਖੇਮਕਰਨ ਤੋਂ ਜਿਤਾਉਣ।
----------- Advertisement -----------
‘ਆਪ’ ਉਮੀਦਵਾਰ ਲਾਲਜੀਤ ਭੁੱਲਰ ਦੇ ਹੱਕ ਵਿੱਚ ਪਿੰਡ ਘਰਿਆਲਾ ਤੋਂ ਕ੍ਰਿਸਚਨ ਭਾਈਚਾਰੇ ਦੇ ਨੌਜਵਾਨਾਂ ਨੇ ਆਪਣਾ ਸਮਰਥਨ ਦਿੰਦੇ ਹੋਏ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ
Published on
----------- Advertisement -----------
----------- Advertisement -----------












