ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ‘ਘਰ ਕਾ ਚਿਰਾਗ’, ‘ਜ਼ਾਲਿਮ’, ‘ਰੁਪਏ ਦਸ ਕਰੋੜ ‘, ‘ਭਾਈ ਭਾਈ’, ‘ਸੈਨਿਕ ਸਰ ਉਠਾ ਕੇ ਜੀਓ’, ‘ਦੰਡਨਾਇਕ’, ‘ਰੰਗੀਲਾ ਰਾਜਾ’, ‘ਪੁਲਿਸ ਵਾਲਾ’ ਅਤੇ ‘ਦੋ ਫੰਤੂਸ਼’ ਆਦਿ ਵਰਗੀਆਂ ਫਿਲਮਾਂ ਬਣਾਉਣ ਵਾਲੇ ਬਾਲੀਵੁੱਡ ਫਿਲਮ ਨਿਰਦੇਸ਼ਕ ਸਿਕੰਦਰ ਭਾਰਤੀ ਦਾ ਦਿਹਾਂਤ ਹੋ ਗਿਆ ਹੈ। 60 ਸਾਲ ਦੀ ਉਮਰ ‘ਚ ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਮਈ ਨੂੰ ਸਵੇਰੇ 11 ਵਜੇ ਓਸ਼ੀਵਾੜਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਰਾਜਗ੍ਰਹਿ, ਅੰਧੇਰੀ ਵੈਸਟ ਤੋਂ ਅੰਤਿਮ ਯਾਤਰਾ ਕੱਢੀ ਗਈ, ਜਿਸ ‘ਚ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਫਿਲਮ ਇੰਡਸਟਰੀ ਦੀਆਂ ਕੁਝ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਸਿਕੰਦਰ ਭਾਰਤੀ ਆਪਣੇ ਪਿੱਛੇ ਪਤਨੀ ਪਿੰਕੀ ਅਤੇ ਤਿੰਨ ਬੱਚੇ ਸਿਪਿਕਾ, ਯੁਵਿਕਾ ਅਤੇ ਸੁਕਰਾਤ ਛੱਡ ਗਏ ਹਨ।
----------- Advertisement -----------
ਫਿਲਮ ਨਿਰਦੇਸ਼ਕ ਸਿਕੰਦਰ ਭਾਰਤੀ ਦਾ ਦਿਹਾਂਤ; 60 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Published on
----------- Advertisement -----------
----------- Advertisement -----------












