ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਟੂਸਾ ਨੂੰ ਧਾਰਮਿਕ ਸਮਾਜਿਕ ਤੇ ਵੱਖ ਵੱਖ ਜਥੇਬੰਦੀਆਂ ਤੇ ਕੌਮੀ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਸਮਰਥਨ ਦਿੱਤਾ। ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅਤੇ ਪੰਜਾਬ ਆਓ ਨਵਾਂ ਪੰਜਾਬ ਸਿਰਜੀਏ ਬੈਨਰ ਥੱਲੇ ਸ੍ਰੀ ਅਨੰਦਪੁਰ ਸਾਹਿਬ ਅਰਦਾਸ ਕਰਕੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਆਜ਼ਾਦ ਉਮੀਦ ਵਾਰ ਜਿੱਤਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਕੋਈ ਵੀ ਸਮਰਥਨ ਨਹੀਂ ਦੇਣਗੇ ਅਤੇ ਬੇਗਮਪੁਰਾ ਤੇ ਕਰਤਾਰਪੁਰ ਸਾਹਿਬ ਦੀ ਆਜ਼ਾਦ ਸੋਚ ਨੂੰ ਬੁਲੰਦ ਕਰਨ ਲਈ ਲੋਕ ਸਭਾ ਵਿੱਚ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਆਵਾਜ਼ ਉਠਾਉਣਗੇ।
ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਟੂਸਾ ਨੇ ਕਿਹਾ ਕਿ ਪੰਜਾਬ ਸੋਸ਼ਲਿਟ ਅਲਾਇੰਸ, ਭਾਈ ਸੰਗਤ ਸਿੰਘ ਟਰਸਟ, ਡਾਕਟਰ ਅੰਬੇਦਕਰ ਮਹਾਂ ਸਭਾ ਤੇ ਹੋਰ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਮਰਥਨ ਦੇਣ ਤੇ ਉਹ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹ ਪੰਜਾਬ ਦੇ ਮੁੱਦਿਆਂ ਤੇ ਕਰਤਾਰਪੁਰ ਤੇ ਬੇਗਮਪੁਰਾ ਦੀ ਆਜ਼ਾਦ ਸੋਚ ਨੂੰ ਲੈ ਕੇ ਧਨਾੜ ਲੀਡਰਾਂ ਨਾਲ ਲੜਾਈ ਲੜ ਰਹੇ ਹਨ ਤੇ ਪੂਰੀ ਇਮਾਨਦਾਰੀ ਨਾਲ ਜਿੱਤਣ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਲੋਕ ਸਭਾ ਵਿੱਚ ਚੁੱਕ ਕੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ।











