ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਸੈਰੇਮਨੀ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ। ਅੱਜ ਯਾਨੀ ਵੀਰਵਾਰ ਸਵੇਰੇ ਸ਼ਾਹਰੁਖ ਖਾਨ ਆਪਣੇ ਪਰਿਵਾਰ ਨਾਲ ਇਟਲੀ ਲਈ ਰਵਾਨਾ ਹੋਏ। ਉਨ੍ਹਾਂ ਨੂੰ ਤੜਕੇ ਕਰੀਬ 3 ਵਜੇ ਮੁੰਬਈ ਦੇ ਨਿੱਜੀ ਹਵਾਈ ਅੱਡੇ ‘ਤੇ ਸਖ਼ਤ ਸੁਰੱਖਿਆ ਨਾਲ ਦੇਖਿਆ ਗਿਆ। ਉਨ੍ਹਾਂ ਦੇ ਨਾਲ ਬੇਟਾ ਆਰੀਅਨ ਅਤੇ ਬੇਟੀ ਸੁਹਾਨਾ ਵੀ ਨਜ਼ਰ ਆਏ।
ਦੱਸ ਦਈਏ ਕਿ ਇਸ ਤੋਂ ਪਹਿਲਾ ਬੁੱਧਵਾਰ ਨੂੰ ਅਨੰਨਿਆ ਪਾਂਡੇ, ਸਾਰਾ ਅਲੀ ਖਾਨ, ਕਰਨ ਜੌਹਰ, ਇਬਰਾਹਿਮ ਅਲੀ ਖਾਨ, ਕਰੀਨਾ ਕਪੂਰ, ਕਰਿਸ਼ਮਾ ਕਪੂਰ, ਦਿਸ਼ਾ ਪਟਾਨੀ, ਮਨੀਸ਼ ਮਲਹੋਤਰਾ ਅਤੇ ਸਚਿਨ ਤੇਂਦੁਲਕਰ ਸਮੇਤ ਕਈ ਸੈਲੇਬਸ ਪ੍ਰੀ-ਵੈਡਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਪਲੇਰਮੋ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ, ਹਰ ਕੋਈ ਲਿਮੋਜ਼ਿਨ ਰਾਹੀਂ ਕਰੂਜ਼ ਤੱਕ ਪਹੁੰਚਿਆ।
ਦੱਸ ਦਈਏ ਕਿ ਚਾਰ ਦਿਨ ਚੱਲਣ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਇਟਲੀ ਵਿੱਚ ਵੈਲਕਮ ਲੰਚ ਨਾਲ ਹੋਈ। ਇਹ ਲੰਚ ਇਟਲੀ ਦੇ ਸ਼ਹਿਰ ਪਲੇਰਮੋ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ (ਭਾਰਤੀ ਸਮੇਂ ਅਨੁਸਾਰ 3:30 ਵਜੇ ਤੋਂ ਸ਼ਾਮ 7:30 ਵਜੇ ਤੱਕ) ਚੱਲਿਆ। ਦੁਪਹਿਰ ਦੇ ਖਾਣੇ ਤੋਂ ਬਾਅਦ, ਸਾਰੇ ਮਹਿਮਾਨ ਕਰੂਜ਼ ‘ਤੇ ਸਵਾਰ ਹੋਏ ਅਤੇ ਸਟਾਰਰੀ ਨਾਈਟ 6:30 ਵਜੇ (IST ਰਾਤ 10 ਵਜੇ) ਤੋਂ ਕਰੂਜ਼ ‘ਤੇ ਮਨਾਈ ਗਈ। ਇਸ ਪਾਰਟੀ ‘ਚ ਸਾਰੇ ਮਹਿਮਾਨਾਂ ਨੇ ਖੁੱਲ੍ਹੇ ਅਸਮਾਨ ਅਤੇ ਤਾਰਿਆਂ ਦੇ ਹੇਠਾਂ ਕਰੂਜ਼ ‘ਤੇ ਪਾਰਟੀ ਕੀਤੀ।
----------- Advertisement -----------
ਪਰਿਵਾਰ ਸਮੇਤ ਇਟਲੀ ਲਈ ਰਵਾਨਾ ਹੋਏ ਸ਼ਾਹਰੁਖ ਖਾਨ, ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ‘ਚ ਹੋਣਗੇ ਸ਼ਾਮਿਲ
Published on
----------- Advertisement -----------
----------- Advertisement -----------












