\ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਮੁੱਢ ਤੋਂ ਹੀ ਪ੍ਰਭਾਵ ਰਿਹਾ ਹੈ। ਜਦੋਂ ਵੀ ਚੋਣਾਂ ਆਉਂਦੀਆਂ ਹਨ, ਲੀਡਰ ਡੇਰਿਆਂ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਨ। ਅੱਜ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਜਲੰਧਰ ਦੇ ਸੱਚਖੰਡ ਬੱਲਾਂ ਵਿਖੇ ਪਹੁੰਚ ਕੇ ਸੰਤ ਸ਼੍ਰੀ ਨਿਰੰਜਨ ਦਾਸ ਮਹਾਰਾਜ ਤੋਂ ਅਸ਼ੀਰਵਾਦ ਲਿਆ। ਜਲੰਧਰ ਵਿਚ ਰਵਿਦਾਸ ਭਾਈਚਾਰੇ ਦੀ ਮਜ਼ਬੂਤ ਪਕੜ ਹੈ, ਜਿਸ ਕਾਰਨ ਡੇਰਾ ਬੱਲਾਂ ਆਪਣੇ ਆਪ ਵਿਚ ਵੱਡਾ ਗੇਮ ਚੇਂਜਰ ਸਾਬਤ ਹੋ ਸਕਦਾ ਹੈ।
ਦੱਸ ਦਈਏ ਕਿ ਜਲੰਧਰ ‘ਚ ਡੇਰਾ ਬੱਲਾਂ ਨੂੰ ਲੁਭਾਉਣ ਲਈ ਹਰ ਪਾਰਟੀ ਨੇ ਆਪਣਾ ਉਮੀਦਵਾਰ ਸਿਰਫ ਰਵਿਦਾਸ ਬਰਾਦਰੀ ਨਾਲ ਹੀ ਖੜ੍ਹਾ ਕੀਤਾ ਹੈ। ਤਾਂ ਜੋ ਉਸ ਨੂੰ ਡੇਰਾ ਬੱਲਾਂ ਅਤੇ ਰਵਿਦਾਸ ਸਮਾਜ ਵਿੱਚ ਥਾਂ ਮਿਲ ਸਕੇ। ਕਿਉਂਕਿ ਡੇਲਾ ਬੱਲਾਂ ਦਾ ਜਲੰਧਰ ਜ਼ਿਲ੍ਹੇ ਸਮੇਤ ਪੰਜਾਬ ਵਿੱਚ ਕਾਫੀ ਪ੍ਰਭਾਵ ਹੈ।
ਇਸਤੋਂ ਇਲਾਵਾ ਸੰਤ ਨਿਰੰਜਨ ਦਾਸ ਦਾ ਅਸ਼ੀਰਵਾਦ ਲੈਣ ਲਈ ਕਈ ਸੀਨੀਅਰ ਆਗੂ ਡੇਰਾ ਬੱਲਾਂ ਵਿਖੇ ਪਹੁੰਚ ਚੁੱਕੇ ਹਨ। ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੀਨੀਅਰ ਆਪ ਆਗੂ ਰਾਘਵ ਚੱਢਾ ਅਤੇ ਹੋਰਾਂ ਦੇ ਨਾਂ ਸ਼ਾਮਲ ਹਨ।
ਪੰਜਾਬ ਵਿੱਚ ਬਣੇ ਬਹੁਤੇ ਡੇਰੇ ਕਦੇ ਵੀ ਕਿਸੇ ਇੱਕ ਪਾਰਟੀ ਜਾਂ ਉਮੀਦਵਾਰ ਦੀ ਖੁੱਲ੍ਹ ਕੇ ਹਮਾਇਤ ਨਹੀਂ ਕਰਦੇ। ਡੇਰੇ ਸਿਆਸੀ ਤੌਰ ‘ਤੇ ਨਿਰਪੱਖ ਰਹਿੰਦੇ ਹਨ। ਇਸ ਦੇ ਬਾਵਜੂਦ ਵੋਟਰਾਂ ਵਿਚ ਉਨ੍ਹਾਂ ਦਾ ਸਿਆਸੀ ਪ੍ਰਭਾਵ ਬਰਕਰਾਰ ਹੈ। ਜਲੰਧਰ ਚੋਣਾਂ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਵੱਧ ਤਾਕਤ ਰਵਿਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਦਾ ਹੈ।
ਜਲੰਧਰ ਲੋਕ ਸਭਾ ਸੀਟ ‘ਤੇ ਪੰਜਾਬ ਤੋਂ ਕਰੀਬ ਲੱਖਾਂ ਦੀ ਗਿਣਤੀ ‘ਚ ਉਨ੍ਹਾਂ ਦੇ ਵੋਟਰ ਹਨ। ਇਨ੍ਹਾਂ ਵੋਟਾਂ ‘ਤੇ ਨਜ਼ਰ ਰੱਖਦਿਆਂ ਹੀ ਆਗੂ ਡੇਰੇ ‘ਚ ਪੁੱਜਦੇ ਹਨ। ਦੂਜੇ ਨੰਬਰ ‘ਤੇ ਨੂਰਮਹਿਲ ਡੇਰਾ ਹੈ। ਹਾਲਾਂਕਿ ਫਿਲਹਾਲ ਇਹ ਕੈਂਪ ਬਹੁਤਾ ਸਰਗਰਮ ਨਜ਼ਰ ਨਹੀਂ ਆ ਰਿਹਾ।
----------- Advertisement -----------
‘ਆਪ’ ਆਗੂ ਰਾਘਵ ਚੱਢਾ ਪਹੁੰਚੇ ਜਲੰਧਰ
Published on
----------- Advertisement -----------
----------- Advertisement -----------












