ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਕਰਮੀ ਕੁਲਵਿੰਦਰ ਕੌਰ ਖ਼ਿਲਾਫ਼ ਮੁਹਾਲੀ ਪੁਲੀਸ ਦੇ ਏਅਰਪੋਰਟ ਸਟੇਸ਼ਨ ’ਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਆਈਪੀਸੀ ਦੀ ਧਾਰਾ 323 (ਹਮਲਾ) ਅਤੇ 341 (ਰਾਹ ਵਿੱਚ ਰੁਕਾਵਟ ਪਾਉਣ) ਦੇ ਤਹਿਤ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਵਿੱਚ CISF ਜਵਾਨ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਕਿਉਂਕਿ ਦੋਵੇਂ ਧਾਰਾਵਾਂ ਜ਼ਮਾਨਤਯੋਗ ਹਨ। ਇਸ ਵਿੱਚ ਉਸ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਜਾਵੇਗੀ। ਫਿਲਹਾਲ ਦੋਸ਼ੀ ਕੁਲਵਿੰਦਰ ਕੌਰ ਨੂੰ ਸੀਆਈਐਸਐਫ ਨੇ ਹਿਰਾਸਤ ਵਿੱਚ ਰੱਖਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਈ ਇਤਰਾਜ਼ਯੋਗ ਬਿਆਨ ਦਿੱਤੇ ਸਨ। ਕੰਗਨਾ ਰਣੌਤ 6 ਜੂਨ ਨੂੰ ਜਦ ਨਵੀਂ ਦਿੱਲੀ ਜਾ ਰਹੀ ਸੀ ਓਦੋ ਚੰਡੀਗੜ੍ਹ ਏਅਰਪੋਰਟ ‘ਤੇ ਡਿਊਟੀ ‘ਤੇ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਨੇ ਉਸ ਨੂੰ ਥੱਪੜ ਮਾਰ ਦਿੱਤਾ। ਕੁਲਵਿੰਦਰ ਕੌਰ ਨਾਂ ਦੀ ਮਹਿਲਾ ਸੀਆਈਐਸਐਫ ਮੁਲਾਜ਼ਮ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ ਬਾਰੇ ਕੰਗਨਾ ਦੀ ਟਿੱਪਣੀ ਤੋਂ ਨਾਖੁਸ਼ ਸੀ।
----------- Advertisement -----------
ਕੰਗਨਾ ਨੂੰ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ਖਿਲਾਫ ਮਾਮਲਾ ਦਰਜ
Published on
----------- Advertisement -----------
----------- Advertisement -----------











