June 12, 2026, 6:02 pm
----------- Advertisement -----------
HomeNewsBreaking Newsਜਲਦ ਆ ਰਿਹਾ ਹੈ ਆ ਰਿਹਾ ਹੈ 'Mirzapur Season 3', ਇਸ ਦਿਨ...

ਜਲਦ ਆ ਰਿਹਾ ਹੈ ਆ ਰਿਹਾ ਹੈ ‘Mirzapur Season 3’, ਇਸ ਦਿਨ ਹੋਵੇਗਾ ਰਿਲੀਜ਼

Published on

----------- Advertisement -----------

ਮੁੰਬਈ, 11 ਜੂਨ 2024 – ਪ੍ਰਸ਼ੰਸਕ ਪਿਛਲੇ ਦੋ ਸਾਲਾਂ ਤੋਂ ਪ੍ਰਾਈਮ ਵੀਡੀਓ ਦੀ ਸੀਰੀਜ਼ ‘ਮਿਰਜ਼ਾਪੁਰ’ ਦਾ ਇੰਤਜ਼ਾਰ ਕਰ ਰਹੇ ਹਨ। ਸੀਜ਼ਨ 2 ‘ਚ ਧਮਾਕਾ ਮਚਾਉਣ ਵਾਲੇ ਕਾਲੀਨ ਭਈਆ ਨੂੰ ਇਕ ਵਾਰ ਫਿਰ ਤੋਂ ਪਰਦੇ ‘ਤੇ ਦੇਖਣ ਲਈ ਦਰਸ਼ਕ ਬੇਤਾਬ ਹਨ। ਹੁਣ ਨਿਰਮਾਤਾਵਾਂ ਨੇ ਇਸ ਬੇਚੈਨੀ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ‘ਮਿਰਜ਼ਾਪੁਰ ਸੀਜ਼ਨ 3’ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ।

ਪੰਕਜ ਤ੍ਰਿਪਾਠੀ ਅਤੇ ਅਲੀ ਫਜ਼ਲ ਸਟਾਰਰ ਸ਼ੋਅ ‘ਮਿਰਜ਼ਾਪੁਰ’ ਆਪਣੀ ਵਿਸਫੋਟਕ ਐਕਸ਼ਨ, ਥੀਏਟਰ ਅਤੇ ਗੁੰਝਲਦਾਰ ਕਹਾਣੀ ਲਈ ਦਰਸ਼ਕਾਂ ਵਿਚਕਾਰ ਮਸ਼ਹੂਰ ਹੈ। ਸ਼ੋਅ ਦਾ ਸੀਜ਼ਨ-3 ਅਗਲੇ ਮਹੀਨੇ 5 ਜੁਲਾਈ ਨੂੰ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸ਼ੋਅ ਵਿੱਚ ਕਲੀਨ ਭਈਆ ਦੇ ਨਾਲ ਗੁੱਡੂ ਭਈਆ, ਗੋਲੂ ਗੁਪਤਾ, ਬੀਨਾ ਤ੍ਰਿਪਾਠੀ ਅਤੇ ਸਤਿਆਨੰਦ ਤ੍ਰਿਪਾਠੀ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ੋਅ ‘ਚ ਨਵੇਂ ਕਿਰਦਾਰ ਵੀ ਨਜ਼ਰ ਆਉਣਗੇ।

‘ਮਿਰਜ਼ਾਪੁਰ’ ਸੀਜ਼ਨ 3 ਦੇ ਨਾਲ ਹੀ ਸ਼ੋਅ ਦਾ ਨਵਾਂ ਪੋਸਟਰ ਵੀ ਸਾਹਮਣੇ ਆਇਆ ਹੈ। ਇਸ ਪੋਸਟਰ ‘ਚ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਸ਼ਵੇਤਾ ਤ੍ਰਿਪਾਠੀ, ਰਸਿਕਾ ਦੁੱਗਲ, ਅੰਜੁਮ ਸ਼ਰਮਾ, ਵਿਜੇ ਵਰਮਾ ਅਤੇ ਈਸ਼ਾ ਤਲਵਾਰ ਨਜ਼ਰ ਆ ਰਹੇ ਹਨ। ਮਿਰਜ਼ਾਪੁਰ ਦਾ ਤਖਤ ਅੱਗ ਨਾਲ ਸੜਦਾ ਦੇਖਿਆ ਜਾ ਸਕਦਾ ਹੈ। ਗੋਲੂ ਗੁਪਤਾ (ਸ਼ਵੇਤਾ ਤ੍ਰਿਪਾਠੀ) ਦਾ ਲੁੱਕ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਪੋਸਟਰ ਤੋਂ ਸਾਫ਼ ਹੈ ਕਿ ਇਸ ਵਾਰ ਸ਼ੋਅ ਦਾ ਟੋਨ ਵੱਖਰਾ ਹੋਵੇਗਾ।

‘ਮਿਰਜ਼ਾਪੁਰ ਸੀਜ਼ਨ 2’ ਤੋਂ ਬਾਅਦ ਦੀ ਕਹਾਣੀ ਸੀਜ਼ਨ 3 ‘ਚ ਅੱਗੇ ਵਧਣ ਜਾ ਰਹੀ ਹੈ। ਗੁੱਡੂ ਭਈਆ ਅਤੇ ਗੋਲੂ ਗੁਪਤਾ ਆਪਣਾ ਬਦਲਾ ਲੈਣ ਲਈ ਸੀਜ਼ਨ 2 ਵਿੱਚ ਆਏ ਸਨ। ਸ਼ੋਅ ਦੇ ਅੰਤ ‘ਚ ਮੁੰਨਾ ਭਈਆ (ਦਿਵਯੇਂਦੂ ਸ਼ਰਮਾ) ਨੂੰ ਮਰਦਾ ਦਿਖਾਇਆ ਗਿਆ। ਜਦੋਂਕਿ ਕਾਲੀਨ ਭਈਆ (ਪੰਕਜ ਤ੍ਰਿਪਾਠੀ) ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸ਼ਰਦ ਉਰਫ਼ ਛੋਟੇ ਸ਼ੁਕਲਾ (ਅੰਜੁਮ ਸ਼ਰਮਾ) ਕਲੀਨ ਭਈਆ ਦੀ ਮਦਦ ਕਰਦੇ ਨਜ਼ਰ ਆਏ।

ਇਹ ਦੇਖਣਾ ਹੋਵੇਗਾ ਕਿ ਸੀਜ਼ਨ 3 ‘ਚ ਕਹਾਣੀ ਕੀ ਮੋੜ ਲੈਂਦੀ ਹੈ। ਕੀ ‘ਮਿਰਜ਼ਾਪੁਰ’ ‘ਤੇ ਕਾਲੀਨ ਭਈਆ ਦਾ ਰਾਜ ਖ਼ਤਮ ਹੋਵੇਗਾ ਜਾਂ ਉਹ ਆਪਣੀ ਗੱਦੀ ‘ਤੇ ਵਾਪਸ ਆਵੇਗਾ ? ਇਸ ਸਵਾਲ ਦਾ ਜਵਾਬ ਸਾਨੂੰ ਸਾਰਿਆਂ ਨੂੰ 5 ਜੁਲਾਈ ਨੂੰ ਮਿਲੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...