ਲੁਧਿਆਣਾ ਦੇ ਲਾਡੋਵਾਲ ਸਥਿਤ ਉੱਤਰ ਭਾਰਤ ਦੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜਾ ਨੂੰ ਇੱਕ ਵਾਰੀ ਮੁੜ ਤੋਂ ਕਿਸਾਨ ਆਗੂਆਂ ਵੱਲੋਂ ਟੋਲ ਫਰੀ ਕਰਾਉਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ।
ਇਹ ਚੇਤਾਵਨੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਦਿਲਬਾਗ ਸਿੰਘ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਵਧੇ ਹੋਏ ਟੋਲ ਦੇ ਰੇਟਾਂ ਕਾਰਨ ਆਮ ਪਬਲਿਕ ਦੀ ਲੁੱਟ ਹੋ ਰਹੀ ਹੈ। ਜਿਸ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ, ਭਾਰਤ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸ਼ਨੀਵਾਰ ਤੱਕ ਵਧੇ ਹੋਏ ਟੋਲ ਪਲਾਜਾ ਦੇ ਟੈਕਸ ਵਾਪਸ ਨਹੀਂ ਲਏ ਗਏ ਤਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਐਤਵਾਰ ਤੋਂ ਇਸ ਨੂੰ ਅਨਮਿਥੇ ਸਮੇਂ ਲਈ ਟੋਲ ਫਰੀ ਕਰਾ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਨੂੰ ਉਦੋਂ ਤੱਕ ਫਰੀ ਰੱਖਿਆ ਜਾਵੇਗਾ ਜਦ ਤੱਕ ਵਧਿਆ ਹੋਇਆ ਟੋਲ ਟੈਕਸ ਵਾਪਸ ਨਹੀਂ ਲਿਆ ਜਾਂਦਾ।












