ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਚੌਥੀ ਬਰਸੀ ਹੈ। ਅੱਜ ਦੇ ਦਿਨ ਸੁਸ਼ਾਂਤ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਹਰ ਕੋਈ ਸੁਸ਼ਾਂਤ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕਰ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਅਤੇ ‘ਪਵਿਤਰ ਰਿਸ਼ਤਾ’ ਦੀ ਕੋ-ਸਟਾਰ ਅਦਾਕਾਰਾ ਅੰਕਿਤਾ ਲੋਖੰਡੇ ਜੈਨ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇਕ ਪੋਸਟ ਲਿਖੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਸੁਸ਼ਾਂਤ ਨਾਲ ਆਪਣੀ ਇਕ ਅਣਦੇਖੀ ਤਸਵੀਰ ਵੀ ਸ਼ੇਅਰ ਕੀਤੀ ਹੈ।

ਸੁਸ਼ਾਂਤ ਦੀ ਬਰਸੀ ‘ਤੇ ਅੰਕਿਤਾ ਨੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਸੁਸ਼ਾਂਤ ਗ੍ਰੇ ਰੰਗ ਦੀ ਸਲੀਵਲੇਸ ਟੀ-ਸ਼ਰਟ ਅਤੇ ਸ਼ਾਰਟਸ ਪਹਿਨੇ ਹੋਏ ਨਜ਼ਰ ਆ ਰਹੇ ਹਨ ਅਤੇ ਆਪਣੇ ਪਸੰਦੀਦਾ ਦੋਸਤ ‘ਫੱਜ’ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੇ ਸਾਹਮਣੇ ਬੈਠਾ ਹੈ। ਅੰਕਿਤਾ ਨੇ ਇਸ ‘ਤੇ ਕੋਈ ਕੈਪਸ਼ਨ ਨਹੀਂ ਲਿਖਿਆ ਪਰ ਫਿਲਮ ‘ਕਲ ਹੋ ਨਾ ਹੋ’ ਦੇ ਸ਼ੰਕਰ-ਅਹਿਸਾਨ-ਲੋਏ ਦੇ ਗੀਤ ‘ਹਾਰਟਬੀਟ’ ਜੋੜ ਕੇ ਸ਼ੇਅਰ ਕੀਤਾ। ਦੱਸ ਦਈਏ ਕਿ 14 ਜੂਨ 2020 ਨੂੰ, ਸੁਸ਼ਾਂਤ ਮੁੰਬਈ ਦੇ ਬਾਂਦਰਾ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ, ਉਨ੍ਹਾਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ।









