ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਗੁਲਜ਼ਾਰ ਕਾਲਜ ਨੇੜੇ ਮੱਕੀ ਨਾਲ ਭਰਿਆ ਕੈਂਟਰ ਬੇਕਾਬੂ ਹੋ ਕੇ ਫੁੱਟਪਾਥ ‘ਤੇ ਚੜ ਗਿਆ। ਜਿਸ ਤੋਂ ਬਾਅਦ ਉਹ ਨੈਸ਼ਨਲ ਹਾਈਵੇ ‘ਤੇ ਪਲਟ ਗਿਆ। ਹਾਦਸੇ ਵਿੱਚ ਕੈਂਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।
ਦੱਸ ਦਈਏ ਕਿ ਜ਼ਖ਼ਮੀ ਕੈਂਟਰ ਚਾਲਕ ਨੂੰ ਰੋਡ ਸੇਫਟੀ ਫੋਰਸ ਨੇ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ। ਜ਼ਖ਼ਮੀ ਦੀ ਪਛਾਣ ਰਜਿੰਦਰ ਸਿੰਘ ਵਾਸੀ ਝਬਾਲ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਇਸ ਹਾਦਸੇ ‘ਚ ਕਈ ਪੈਦਲ ਯਾਤਰੀ ਵਾਲ-ਵਾਲ ਬਚ ਗਏ। ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਤਰਨਤਾਰਨ ਤੋਂ ਇੱਕ ਕੈਂਟਰ ਵਿੱਚ ਮੱਕੀ ਲੱਦ ਕੇ ਰਜਿੰਦਰ ਸਿੰਘ ਕੈਂਟਰ ਲੈ ਕੇ ਰਾਜਪੁਰਾ ਜਾ ਰਿਹਾ ਸੀ। ਗੁਲਜ਼ਾਰ ਕਾਲਜ ਨੇੜੇ ਕੈਂਟਰ ਪਹਿਲਾਂ ਫੁੱਟਪਾਥ ‘ਤੇ ਚੜ੍ਹਿਆ ਅਤੇ ਫਿਰ ਪਲਟ ਗਿਆ। ਮੱਕੀ ਨਾਲ ਭਰੀਆਂ ਬੋਰੀਆਂ ਨੈਸ਼ਨਲ ਹਾਈਵੇ ‘ਤੇ ਡਿੱਗ ਪਈਆਂ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚ ਗਏ। ਜ਼ਖਮੀ ਰਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਨਾਲ ਹੀ ਕ੍ਰੇਨ ਦੀ ਮਦਦ ਨਾਲ ਨੈਸ਼ਨਲ ਹਾਈਵੇ ‘ਤੇ ਪਲਟਿਆ ਕੈਂਟਰ ਵੀ ਹਟਾਇਆ ਗਿਆ। ਮੱਕੀ ਨਾਲ ਭਰੀਆਂ ਬੋਰੀਆਂ ਨੂੰ ਚੁੱਕ ਲਿਆ ਗਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।
----------- Advertisement -----------
ਹਾਈਵੇਅ ‘ਤੇ ਪਲਟਿਆ ਮੱਕੀ ਨਾਲ ਭਰਿਆ ਕੈਂਟਰ, ਹਾਦਸੇ ‘ਚ ਡਰਾਈਵਰ ਜ਼ਖ਼ਮੀ
Published on
----------- Advertisement -----------
----------- Advertisement -----------











