ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਅਲੀਪੁਰ ਨੇੜੇ ਮੁਰਗਿਆਂ ਨਾਲ ਭਰੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਬੱਸ ਦੀ ਟੱਕਰ ਤੋਂ ਬਾਅਦ ਟਰੱਕ ਵਿੱਚ ਭਰੇ ਹਜ਼ਾਰਾਂ ਚੂਚੇ ਸੜਕ ’ਤੇ ਖਿੱਲਰ ਗਏ। ਜਿਸ ਕਾਰਨ ਸੜਕ ‘ਤੇ ਹੋਰ ਵਾਹਨਾਂ ਦੀ ਲਪੇਟ ‘ਚ ਆਉਣ ਨਾਲ ਕਈ ਹਜ਼ਾਰ ਚੂਚਿਆਂ ਦੀ ਮੌਤ ਹੋ ਗਈ।
ਗੱਲਬਾਤ ਕਰਦਿਆਂ ਟਰੱਕ ਡਰਾਈਵਰ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿੱਚ ਮੁਰਗੇ ਲੱਦ ਕੇ ਹਰਿਆਣਾ ਤੋਂ ਜੰਮੂ ਦੇ ਸ੍ਰੀਨਗਰ ਜਾ ਰਿਹਾ ਸੀ। ਗੁਲਜ਼ਾਰ ਢਾਬੇ ਦੇ ਕੋਲ ਪਿੱਛੇ ਤੋਂ ਆ ਰਹੀ ਇੱਕ ਬੱਸ ਨੇ ਉਸ ਦੀ ਸਾਈਡ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਟਰੱਕ ਸੜਕ ਕਿਨਾਰੇ ਖੜ੍ਹੇ ਦੂਜੇ ਟਰੱਕ ਨਾਲ ਟਕਰਾ ਗਿਆ।
ਜ਼ੋਰਦਾਰ ਟੱਕਰ ਕਾਰਨ ਮੇਰੇ ਟਰੱਕ ਦੀ ਜਾਲੀ ਦੀ ਵਾੜ ਪੂਰੀ ਤਰ੍ਹਾਂ ਉਖੜ ਗਈ ਅਤੇ ਟਰੱਕ ਵਿੱਚ ਰੱਖੇ ਮੁਰਗੇ ਦੇ ਡੱਬੇ ਸੜਕ ‘ਤੇ ਖਿੱਲਰ ਗਏ। ਇਸ ਕਾਰਨ ਹਜ਼ਾਰਾਂ ਚੂਚੇ ਸੜਕ ‘ਤੇ ਹੀ ਮਰ ਗਏ। ਸਾਹਿਲ ਦਾ ਕਹਿਣਾ ਹੈ ਕਿ ਬਚੇ ਹੋਏ ਚੂਚਿਆਂ ਨੂੰ ਇਕੱਠਾ ਕਰਕੇ ਸੜਕ ਕਿਨਾਰੇ ਰੱਖਿਆ ਜਾ ਰਿਹਾ ਹੈ।
----------- Advertisement -----------
ਹੁਸ਼ਿਆਰਪੁਰ ‘ਚ ਦੋ ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ
Published on
----------- Advertisement -----------
----------- Advertisement -----------












