November 23, 2026, 10:37 am
----------- Advertisement -----------
HomeNewsਠੱਗਾਂ ਨੇ ਅਨੋਖੇ ਢੰਗ ਨਾਲ ਕੀਤੀ ਠੱਗੀ, ਕਰਜ਼ੇ ਦਾ ਲਾਲਚ ਦੇ ਕੇ...

ਠੱਗਾਂ ਨੇ ਅਨੋਖੇ ਢੰਗ ਨਾਲ ਕੀਤੀ ਠੱਗੀ, ਕਰਜ਼ੇ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਿਆ

Published on

----------- Advertisement -----------

ਹਲਕਾ ਦੀਨਾ ਨਗਰ ਦੇ ਪਿੰਡ ਕੋਠੇ ਮਜੀਠੀ ਭੋਲੀਆਂ -ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜਾਂ ਦੇ ਇੱਕ ਗਿਰੋਹ  ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ  ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ।

ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ  ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਚ  ਲੋਕਾਂ ਦੇ ਘਰਾਂ ਅੰਦਰ ਚਾਰ ਪੰਜ  ਨੌਸਰਬਾਜਾਂ ਦੀ ਇੱਕ ਜੁੰਡਲੀ ਦੋ ਤਿੰਨ ਦਿਨ ਲਗਾਤਾਰ ਘੁੰਮਦੀ ਰਹੀ ਸੀ ਤੇ ਉਨ੍ਹਾਂ ਨੂੰ ਇੱਕ ਇੱਕ ਲੱਖ ਰੁਪਿਆ ਘੱਟ ਵਿਆਜ ਅਤੇ ਅਸਾਨ ਕਿਸ਼ਤਾਂ ਤੇ ਕਰਜਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ ਤੇ ,3200/ ਰੁਪਏ ਪ੍ਰਤੀ ਕਰਜਾ ਫਾਇਲ ਖਰਚਾ ਅੰਡਵਾਂਸ ਜਮਾਂ ਕਰਵਾਓਣ ਲਈ  ਗੁਰਦਾਸਪੁਰ ਦੇ ਇੱਕ ਫਰਜ਼ੀ ਖੋਲੇ ਦਫਤਰ ਚ ਬੁਲਾ ਲਿਆ ।

ਨਾਲ ਹੀ ਔਰਤਾਂ ਨੇ ਦੱਸਿਆ ਕਿ ਨੌਸਰਬਾਜਾਂ ਦਾ ਇਹ ਵੀ ਕਹਿਣਾ ਸੀ ਕਿ ਵੱਖੋ ਵੱਖ ਪਿੰਡਾਂ ਅੰਦਰ ਅਨੇਕਾਂ ਲੋੜਵੰਦ ਔਰਤਾਂ ਨੂੰ ਉਹਨਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਕਰਜਾ ਦੇ ਦਿੱਤਾ ਗਿਆ ਹੈ। ਤੇ ਉਹਨਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸਤਾਂ ਤੇ ਕਰਜਾ ਮੁਹਈਆ ਕਰਵਾਉਣ । 1 ਲੱਖ ਰੁਪਏ  ਕਰਜ਼ੇ ਦੇ ਲਾਲਚ ਚ ਅਗਲੇ ਦਿਨ ਹੀ ਉਹ ਪਿੰਡ ਦੀਆਂ ਕਰੀਬ ਇੱਕ ਦਰਜਨ ਔਰਤਾਂ ਨੂੰ ਨਾਲ ਲੈ  ਗੁਰਦਾਸਪੁਰ ਚ ਸਥਿਤ ਨੌਸਰਬਾਜਾਂ ਦੇ  ਦਫਤਰ ਕਾਂਤਾ ਦੇਵੀ ਪੁੱਜ ਗਈ । ਤੇ ਇਨਾਂ ਔਰਤਾਂ ਵਲੋਂ 3200 ਰੁਪਏ ਪ੍ਰਤੀ ਕਰਜਾ ਫਾਇਲ ਘਰੋਂ ਲਿਆਂਦੀ ਨਗਦੀ ਨੌਸਰਬਾਜਾਂ ਨੂੰ ਜਮਾਂ ਕਰਵਾ ਦਿੱਤੀ।

ਔਰਤਾਂ ਦੇ ਦੱਸਣ ਅਨੁਸਾਰ ਇਨਾਂ ਨੌਸਰਬਾਜਾਂ ਵੱਲੋਂ ਸਾਰੀਆਂ ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ  ਉਹਨਾਂ ਨੂੰ ਕਰਜ਼ਾ ਲੈਣ ਲਈ ਦੋ ਦਿਨ ਬਾਅਦ ਆਓਣ ਲਈ ਕਿਹਕੇ ਬੇਰੰਗ ਘਰਾਂ ਨੂੰ ਤੋਰ ਦਿੱਤਾ ਗਿਆ । ਪਰ ਜਦੋ ਦੋ ਦਿਨ ਬਾਅਦ ਇਹ ਔਰਤਾਂ  ਕਰਜ਼ੇ ਦੇ ਇੱਕ ਇੱਕ ਲੱਖ ਰੁਪਏ ਲੈਣ ਦੀ ਉਮੀਦ ਤੇ ਦੁਬਾਰਾ ਓਕਤ ਦਫਤਰ ਪੁੱਜੀਆਂ ਤਾਂ ਉਹਨਾਂ ਦੱਸਿਆ ਕਿ ਓਹ ਦਫਤਰ ਬੰਦ ਮਿਲਿਆ ਤੇ ਦਫਤਰ ਉੱਪਰ ਲੱਗੇ  ਕੰਪਨੀ ਦੇ ਫਲੈਕਸੀ ਬੋਰਡ ਵੀ ਉਤਾਰ ਲਏ ਗਏ ਸਨ। ਉਹਨਾਂ ਨੂੰ ਪਤਾ ਲੱਗਾ ਕਿ ਓਹ ਕਰਜ਼ੇ ਦੇ ਲਾਲਚ ਚ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਉਹਨਾਂ  ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਉੱਪਰੋਂ ਨੌਸਰਬਾਜਾਂ ਵੱਲੋਂ ਠੱਗੀ ਮਾਰ ਲੈਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦੇ ਆਲਮ ਵਿੱਚ ਹਨ ‌।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...

ਮੋਹਾਲੀ ਦੇ ਮਸ਼ਹੂਰ ਹੇਅਰ ਸੈਲੂਨ ਦੇ ਬਾਹਰ ਬਾਈਕ ਸਵਾਰਾਂ ਵੱਲੋਂ ਫਾਇਰਿੰਗ, CCTV ਫੁਟੇਜ ਖੰਗਾਲ ਰਹੀ ਪੁਲਿਸ

ਮੋਹਾਲੀ ਦੇ ਫੇਜ਼ 11 ਵਿੱਚ ਸ਼ਨੀਵਾਰ ਨੂੰ ਹੇਅਰ ਮਾਸਟਰ ਸੈਲੂਨ ‘ਤੇ ਦੋ ਬਾਈਕ ਸਵਾਰ...

‘ਮੁੜ ਖੁੱਲ੍ਹਣਾ ਚਾਹੀਦਾ ਹੈ ਲੰਬੇ ਸਮੇ ਤੋਂ ਬੰਦ ਪਿਆ ਲਾਂਘਾ’ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਬੋਲੇ ਜਥੇਦਾਰ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ...

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...