ਅੱਜ ਪਹਿਲੀ ਜੁਲਾਈ ਤੋਂ ਦੇਸ਼ ਭਰ ਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ। ਉਥੇ ਹੀ ਆਈਪੀ ਸੀ ਅਤੇ ਸੀਆਰਪੀਸੀ ਨੂੰ ਬਦਲ ਕੇ ਕਾਨੂੰਨ ਦੇ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ ,ਭਾਰਤੀ ਨਿਆਂਇਕ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਕਿਤੇ ਹਨ। ਨਵੇਂ ਕਾਨੂੰਨਾਂ ਚ ਕੁਝ ਧਾਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ।
ਕਾਨੂੰਨ ਵਿੱਚ ਨਵੀਆਂ ਧਾਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਪੁਲਿਸ, ਵਕੀਲਾਂ ਅਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾਅ ਆਉਣ ਵਾਲਾ ਹੈ ਜਿਸ ਨੂੰ ਲੈਕੇ ਪੁਲਿਸ ਜ਼ਿਲਾ ਬਟਾਲਾ ਦੇ ਅਧਕਾਰਿਆ ਵਲੋ ਸਥਾਨਿਕ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਐਸਪੀ ਬਟਾਲਾ ਜਸਵੰਤ ਕੌਰ ਦਾ ਕਹਿਣਾ ਸੀ ਕੀ ਇਹ ਬਦਲਾਵ ਜਿੱਥੇ ਪੁਲਿਸ ਦੇ ਕੰਮਕਾਜ ਲਈ ਚੰਗਾ ਹੈ ਉਥੇ ਹੀ ਆਮ ਨਾਗਰਿਕਾਂ ਦੇ ਹੱਕ ਚ ਹੈ ਅਤੇ ਉਹਨਾਂ ਦੇ ਕੁਝ ਹੱਕ ਚ ਵਾਧਾ ਕੀਤਾ ਗਿਆ ਹੈ ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕੀ ਭਾਵੇ ਕੀ ਇਹ ਅੱਜ ਤੋ ਲਾਗੂ ਹੋਏ ਹਨ ਲੇਕਿਨ ਇਹਨਾਂ ਲਈ ਪੁਲਿਸ ਦੇ ਅਧਕਾਰੀ ਜੋ ਥਾਨਿਆ ਚ ਤੈਨਾਤ ਹਨ ਉਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਤੀ ਗਈ ਹੈ ਅਤੇ ਇਸ ਤੋ ਇਲਾਵਾ ਉਹਨਾਂ ਨੂੰ ਲੀਗਲ ਅਫ਼ਸਰ ਦੇ ਤੌਰ ਤੇ ਦੋ ਵਕੀਲ ਵੀ ਮਿਲੇ ਹਨ ਜੋ ਉਹਨਾਂ ਨੂੰ ਮਦਦ ਕਰੇਂਗੇ







