ਗਰਮੀ ਮਤਲਬ ਅੰਬ ਹੀ ਅੰਬ। ਬਹੁਤ ਸਾਰੇ ਲੋਕ ਇਸ ਮੌਸਮ ਨੂੰ ਪਸੰਦ ਕਰਦੇ ਹਨ ਕਿਉਂਕਿ ਇਸ ਦੌਰਾਨ ਕਈ ਤਰ੍ਹਾਂ ਦੇ ਅੰਬ ਖਾਣ ਲਈ ਉਪਲਬਧ ਹੁੰਦੇ ਹਨ। ਮਿੱਠੇ ਰਸੀਲੇ ਅੰਬ ਸ਼ਾਇਦ ਹੀ ਕੋਈ ਪਸੰਦ ਕਰਦਾ ਹੋਵੇ। ਅੰਬ ਦੇ ਇਸ ਕ੍ਰੇਜ਼ ਨੂੰ ਦੇਖਦੇ ਹੋਏ ਭਾਰਤ ਵਿਚ ਇਸ ਦੀਆਂ ਕਈ ਕਿਸਮਾਂ ਉਗਾਈਆਂ ਜਾਂਦੀਆਂ ਹਨ। ਫਲਾਂ ਦੇ ਰਾਜੇ ਅੰਬ ਦੇ ਮਿੱਠੇ ਅਤੇ ਰਸੀਲੇ ਸਵਾਦ ਦਾ ਹਰ ਕੋਈ ਦੀਵਾਨਾ ਹੈ। ਆਮ ਤੌਰ ‘ਤੇ ਲੋਕ ਇਸ ਨੂੰ ਮੈਂਗੋ ਸ਼ੇਕ, ਆਮਰਸ, ਆਈਸਕ੍ਰੀਮ ਆਦਿ ਦੇ ਰੂਪ ‘ਚ ਖਾਣਾ ਪਸੰਦ ਕਰਦੇ ਹਨ। ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਅੰਬ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਇਸ ਨੂੰ ਜ਼ਿਆਦਾ ਖਾਣ ਨਾਲ ਨੁਕਸਾਨ ਹੋ ਸਕਦੇ ਹਨ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਦੇ ਨੁਕਸਾਨ ਤੋਂ ਜਾਣੂ ਹੋਵੋ। ਅਜਿਹੀ ਸਥਿਤੀ ਵਿੱਚ, ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇੱਕ ਦਿਨ ਵਿੱਚ ਇੱਕ ਜਾਂ ਦੋ ਤੋਂ ਵੱਧ ਅੰਬ ਖਾਣਾ ਤੁਹਾਡੇ ਲਈ ਕਿਵੇਂ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਅੰਬ ਖਾਣ ਦੇ ਕੀ ਨੁਕਸਾਨ ਹੁੰਦੇ ਹਨ-
ਭਾਰ ਵੱਧ ਸਕਦਾ: ਅੰਬ ਨੂੰ ਭੋਜਨ ਦੇ ਨਾਲ ਖਾਣ ਕਰਕੇ ਭਾਰ ਵੱਧ ਸਕਦਾ ਹੈ। ਇਸ ਲਈ ਦਿਨ ਭਰ ‘ਚ ਇੱਕ ਜਾਂ ਦੋ ਤੋਂ ਜ਼ਿਆਦਾ ਅੰਬ ਨਾ ਖਾਓ। ਅੰਬ ਦਾ ਮਿਲਕ ਸ਼ੇਕ, ਮੈਂਗੋ ਸ਼ੇਕ ਜਾਂ ਕਸਟਰਡ ਬਣਾ ਕੇ ਖਾਣ ਨਾਲ ਭਾਰ ਵੱਧ ਸਕਦਾ ਹੈ।
ਭੋਜਨ ਨਾ ਪਚਣ ਦੀ ਸਮੱਸਿਆ: ਅੰਬ ਖਾਣ ਨਾਲ ਭੋਜਨ ਨਾ ਪਚਣ ਵਰਗੀ ਸਮੱਸਿਆ, ਕਬਜ਼, ਐਸਿਡਿਟੀ ਅਤੇ ਉਲਟੀ ਆਦਿ ਹੋ ਸਕਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣ ਦੀ ਗਲਤੀ ਨਾ ਕਰੋ। ਅੰਬ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਕਰਨ ਨਾਲ ਬਲੋਟਿੰਗ ਅਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਦਸਤ: ਲਗਾਤਾਰ ਇੱਕ-ਦੋ ਤੋਂ ਜ਼ਿਆਦਾ ਅੰਬ ਖਾਣ ਨਾਲ ਦਸਤ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣ ਦੀ ਗਲਤੀ ਨਾ ਕਰੋ।
ਬਲੱਡ ਸ਼ੂਗਰ: ਅੰਬਾਂ ‘ਚ ਕੁਦਰਤੀ ਸ਼ੱਕਰ ਜ਼ਿਆਦਾ ਮਾਤਰਾ ‘ਚ ਪਾਈ ਜਾਂਦੀ ਹੈ, ਜਿਸ ਕਾਰਨ ਸ਼ੂਗਰ ਵੱਧ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਐਲਰਜ਼ੀ: ਅੰਬ ‘ਚ ਫਾਈਟਿਕ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਦੇ ਅੰਦਰ ਗਰਮੀ ਪੈਦਾ ਕਰਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ, ਜਿਵੇਂ ਕਿ ਚਿਹਰੇ ‘ਤੇ ਫਿਣਸੀਆਂ ਅਤੇ ਚਮੜੀ ‘ਤੇ ਧੱਫੜ ਆਦਿ ਹੋ ਸਕਦੇ ਹਨ। ਅੰਬ ਨੂੰ ਕੁਝ ਦੇਰ ਪਾਣੀ ‘ਚ ਭਿਉਂ ਕੇ ਖਾਣ ਨਾਲ ਇਸ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।












