ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਇਸ ਜੋੜੇ ਦਾ ਸੰਗੀਤ ਸਮਾਰੋਹ ਹੋਇਆ। ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (NMACC), BKC, ਮੁੰਬਈ ਵਿੱਚ ਆਯੋਜਿਤ ਸਮਾਰੋਹ ਵਿੱਚ ਸਲਮਾਨ ਖਾਨ, ਵਰੁਣ ਧਵਨ, ਸ਼ਾਹਿਦ ਕਪੂਰ ਅਤੇ ਜਾਨ੍ਹਵੀ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਨੇ ਪੇਸ਼ਕਾਰੀ ਦਿੱਤੀ। ਇੱਥੇ ਪਰਫਾਰਮ ਕਰਨ ਲਈ ਉਹ ਸ਼ੁੱਕਰਵਾਰ ਸਵੇਰੇ ਮੁੰਬਈ ਪਹੁੰਚੇ। ਦਿ ਫ੍ਰੀ ਪ੍ਰੈੱਸ ਜਨਰਲ ਦੀ ਰਿਪੋਰਟ ਮੁਤਾਬਕ ਜਸਟਿਨ ਨੇ ਇਸ ਫੰਕਸ਼ਨ ‘ਚ ਪਰਫਾਰਮ ਕਰਨ ਲਈ 83 ਕਰੋੜ ਰੁਪਏ ਚਾਰਜ ਕੀਤੇ।
ਸੰਗੀਤ ਸਮਾਰੋਹ ‘ਚ ਸਲਮਾਨ ਖਾਨ ਅਤੇ ਅਰਜੁਨ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਵੀ ਸਟੇਜ ਪੇਸ਼ਕਾਰੀ ਦਿੱਤੀ। ਇਸ ਮੌਕੇ ‘ਤੇ ਪੂਰਾ ਅੰਬਾਨੀ ਪਰਿਵਾਰ ਵੀ ਮੰਚ ‘ਤੇ ਨਜ਼ਰ ਆਇਆ। ਪਰਿਵਾਰ ਨੇ ‘ਓਮ ਸ਼ਾਂਤੀ ਓਮ’ ਦੇ ਗੀਤ ‘ਦੀਵਾਨਗੀ -ਦੀਵਾਨਗੀ’ ‘ਤੇ ਪਰਫਾਰਮ ਕੀਤਾ। ਇਸ ਮੌਕੇ ‘ਤੇ ਮੁਕੇਸ਼ ਅਤੇ ਨੀਤਾ ਅੰਬਾਨੀ ਨੇ ਵੀ ਆਪਣੇ ਪੋਤੇ-ਦੋਤੇ ਪ੍ਰਿਥਵੀ, ਆਦਿਆ, ਕ੍ਰਿਸ਼ਨਾ ਅਤੇ ਵੇਦਾ ਨਾਲ ਪਰਫਾਰਮ ਵੀ ਕੀਤਾ।
----------- Advertisement -----------
ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਜਸਟਿਨ ਬੀਬਰ ਨੇ ਕੀਤਾ Perform; ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਸਿਤਾਰੇ ਆਏ ਨਜ਼ਰ
Published on
----------- Advertisement -----------
----------- Advertisement -----------











