ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਬੀ.ਐੱਸ.ਐੱਫ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਸੀ। ਜਦੋਂ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਵੱਲੋਂ ਪੁਲੀਸ ਦੀ ਮਦਦ ਨਾਲ ਖੇਤਾਂ ਵਿੱਚੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਬੀਐਸਐਫ ਨੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਰੱਤੜ-ਛੱਤੜ ਵਿੱਚ ਬੀਐਸਐਫ ਦੇ 113 ਬੀਓਪੀ ਅਬਾਦ ਦੇ ਇਲਾਕੇ ਵਿੱਚੋਂ ਤਲਾਸ਼ੀ ਮੁਹਿੰਮ ਦੌਰਾਨ ਇਹ ਪੈਕਟ ਬਰਾਮਦ ਕੀਤਾ।
ਥਾਣਾ ਇੰਚਾਰਜ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸੇ ਦੌਰਾਨ ਕਿਸਾਨ ਵਾਸੂਦੇਵ ਵਾਸੀ ਧਰਮਕੋਟ ਰੰਧਾਵਾ ਦੇ ਪਿੰਡ ਰੱਤੜ-ਛੱਤੜ ਦੇ ਖੇਤਾਂ ਵਿੱਚੋਂ ਦੋ ਪੈਕਟ ਹੈਰੋਇਨ ਬਰਾਮਦ ਹੋਈ ਹੈ। ਬਰਾਮਦ ਕੀਤੇ ਗਏ ਪੈਕਟਾਂ ਦਾ ਵਜ਼ਨ 2 ਕਿਲੋ 300 ਗ੍ਰਾਮ ਦੱਸਿਆ ਗਿਆ ਹੈ। ਪੈਕਟ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਗੁਰਦਾਸਪੁਰ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ, 2.300 ਕਿਲੋ ਹੈਰੋਇਨ ਕੀਤੀ ਬਰਾਮਦ
Published on
----------- Advertisement -----------
----------- Advertisement -----------












