ਅੰਮ੍ਰਿਤਸਰ ਚ ਅੱਜ ਵਾਲਮੀਕੀ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕਠੇ ਹੋ ਕੇ ਟੀਵੀ ਚੈਨਲ ਤੇ ਸੀਰੀਅਲ ਮੇਘਾ ਬਰਸੇ ਦਿਖਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਅਸੀ ਇਸ ਦੇ ਖਿਲਾਫ ਅੰਮ੍ਰਿਤਸਰ ਦੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਜਿਸ ਵਿੱਚ ਇਸ ਚੈਨਲ ਦੇ ਨਿਰਦੇਸ਼ਕ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਹੈ।
ਇਸ ਮੌਕੇ ਵਾਲਮੀਕੀ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬੀਤੇ ਦਿਨੀ ਜਿਹੜੀਆਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਬਹੁਤ ਜਿਆਦਾ ਵੱਧ ਚੁੱਕੀਆਂ ਹਨ। ਉਸਦੇ ਮਦੇ ਨਜ਼ਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦੇ ਵੱਲੋ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਕਿਸੇ ਵੀ ਫਿਲਮ ਦੇ ਵਿੱਚ ਨਾ ਹੀ ਨਕਲੀ ਗੁਰਦੁਆਰਾ ਸਾਹਿਬ ਦਾ ਸੈਟ ਲਾਇਆ ਜਾਏਗਾ ਅਤੇ ਨਾ ਹੀ ਨਕਲੀ ਅਨੰਦ ਕਾਰਜ ਕੀਤੇ ਜਾਣਗੇ।
ਅੱਜ ਅਸੀਂ ਮੰਗ ਪੱਤਰ ਰਾਹੀਂ ਦਿੱਤਾ ਹੈ ਕਿ ਕਲਰ ਚੈਨਲ ਉੱਤੇ ਸੀਰੀਅਲ ਆ ਰਿਹਾ ਹੈ ਮੇਗਾ ਬਰਸੇ, ਉਸ ਵਿੱਚ ਜਿਹੜੇ ਅਨੰਦਕਾਰਜ ਜਿਹੜੇ ਸੀਨ ਕਰਵਾਏ ਗਏ ਹਨ ਉਹ ਬਗੈਰ ਸ਼੍ਰੋਮਣੀ ਕਮੇਟੀ ਦੀ ਪਰਮਿਸ਼ਨ ਤੋਂ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਧਾਰਮਿਕ ਸੰਸਥਾ ਨੇ ਹੁਕਮਨਾਮਾ ਜਾਰੀ ਹੋ ਆ ਹੈ ਫਿਰ ਕਿਸੇ ਦਾ ਵੀ ਫਰਜ਼ ਨਹੀਂ ਬਣਦਾ ਕਿ ਤੁਸੀਂ ਉੱਥੇ ਬਗੈਰ ਪਰਮਿਸ਼ਨ ਨਕਲੀ ਅਨੰਦ ਕਾਰਜ ਦੇ ਦ੍ਰਿਸ਼ ਦਰਸ਼ਾਏ ਜਾਣ। ਇਸ ਕਰਕੇ ਅੱਜ ਅਸੀਂ ਡੀਸੀਪੀ ਲਾਅ ਐਂਡ ਆਰਡਰ ਸਾਹਿਬ ਦੇ ਕੋਲ ਆਏ ਹਾ ਤੇ ਇੱਕ ਮੰਗ ਪੱਤਰ ਦਿੱਤਾ ਹੈ ।
ਅਸੀਂ ਮੰਗ ਕੀਤੀ ਹੈ ਕਿ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਤਰੀਕੇ ਨਾਲ ਠੇਸ ਪਹੁੰਚਾਇਆ ਜਾਵੇ। ਪਿੱਛੇ ਕੁਝ ਸਮੇਂ ਪਹਿਲਾਂ ਵੀ ਚੈਨਲ ਤੇ ਇੱਕ ਸੀਰੀਅਲ ਆਈਆ ਸੀ ਲਵ ਕੁਸ਼ ਤੇ ਸਿਆ ਰਾਮ ਉਸ ਵਿੱਚ ਵੀ ਭਗਵਾਨ ਵਾਲਮੀਕੀ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ।









