ਵਿਜੇ ਸੇਤੂਪਤੀ ਅਤੇ ਕਾਰਤੀ ਸਟਾਰਰ ਤਾਮਿਲ ਫਿਲਮ ‘ਸਰਦਾਰ 2’ ਦੇ ਸੈੱਟ ‘ਤੇ ਹਾਦਸਾ ਵਾਪਰ ਗਿਆ। ਇੱਥੇ ਸ਼ੂਟ ਨੂੰ ਸਮੇਟਦਿਆਂ 54 ਸਾਲਾ ਸਟੰਟਮੈਨ ਇਲੁਮਲਾਈ 20 ਫੁੱਟ ਦੀ ਉਚਾਈ ਤੋਂ ਡਿੱਗ ਪਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਲੁਮਲਾਈ ਦੀ ਛਾਤੀ ਦੇ ਆਲੇ-ਦੁਆਲੇ ਗੰਭੀਰ ਸੱਟਾਂ ਲੱਗੀਆਂ ਸਨ। ਉਸ ਦੇ ਫੇਫੜਿਆਂ ‘ਤੇ ਵੀ ਗੰਭੀਰ ਸੱਟ ਲੱਗੀ ਸੀ। ਵੀਰੂਗੰਬੱਕਮ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਤੋਂ ਬਾਅਦ ਫਿਲਮ ‘ਸਰਦਾਰ 2’ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਫਿਲਮ ਦੀ ਟੀਮ ਨੇ ਹਾਦਸੇ ਨਾਲ ਜੁੜਿਆ ਇਕ ਅਧਿਕਾਰਤ ਬਿਆਨ ਵੀ ਸਾਂਝਾ ਕੀਤਾ ਹੈ। ਇਸ ਬਿਆਨ ‘ਚ ਮੇਕਰਸ ਨੇ ਲਿਖਿਆ, ‘ਸਾਡੀ ਫਿਲਮ ‘ਸਰਦਾਰ 2’ ‘ਚ ਸਟੰਟਮੈਨ ਦੇ ਤੌਰ ‘ਤੇ ਕੰਮ ਕਰ ਰਹੇ ਸਟੰਟ ਯੂਨੀਅਨ ਦੇ ਮੈਂਬਰ ਮਿਸਟਰ ਇਲੁਮਲਾਈ ਦਾ ਦਿਹਾਂਤ ਹੋ ਗਿਆ ਹੈ। ਅਸੀਂ ਇਸ ਔਖੀ ਘੜੀ ਵਿੱਚ ਇਲੁਮਲਾਈ ਦੇ ਪਰਿਵਾਰ ਨਾਲ ਖੜੇ ਹਾਂ।”
----------- Advertisement -----------
ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ; 20 ਫੁੱਟ ਦੀ ਉਚਾਈ ਤੋਂ ਡਿੱਗ ਕੇ ਸਟੰਟਮੈਨ ਦੀ ਮੌਤ
Published on
----------- Advertisement -----------
----------- Advertisement -----------












