ਦੱਖਣੀ-ਪੱਛਮੀ ਗੋਆ ਦੇ ਸਮੁੰਦਰ ਵਿੱਚ ਮੇਰਸਕ ਫਰੈਂਕਫਰਟ ਨਾਂ ਦੇ ਕਾਰਗੋ ਜਹਾਜ਼ ਨੂੰ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜਹਾਜ਼ ਰੁੜ ਕੇ ਕਰਨਾਟਕ ਦੇ ਨੇੜੇ ਕਾਰਵਾਰ ਪਹੁੰਚ ਗਿਆ। ਇੱਥੇ ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਤਿੰਨ ਜਹਾਜ਼ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਹਾਜ਼ ਦਾ ਇੱਕ ਕਰੂ ਮੈਂਬਰ ਲਾਪਤਾ ਹੈ।
ਦੱਸ ਦੇਈਏ ਕਿ ਇਹ ਆਪਰੇਸ਼ਨ ਤਿੰਨ ਆਈਸੀਜੀ ਜਹਾਜ਼ਾਂ ਸੁਜੀਤ, ਸਾਚੇਤ ਅਤੇ ਸਮਰਾਟ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ। ਤਿੰਨੇ ਜਹਾਜ਼ ਲਗਾਤਾਰ 20 ਘੰਟਿਆਂ ਤੋਂ ਵੱਧ ਸਮੇਂ ਤੋਂ ਅੱਗ ਨੂੰ ਬੁਝਾਉਣ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਆਈਸੀਜੀ ਨੇ ਅੱਗ ਨੂੰ ਫੈਲਣ ਤੋਂ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਪਰ ਦੱਖਣ-ਪੱਛਮੀ ਹਵਾਵਾਂ, ਭਾਰੀ ਲਹਿਰਾਂ ਅਤੇ ਖ਼ਰਾਬ ਮੌਸਮ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ।ਭਾਰਤੀ ਤੱਟ ਰੱਖਿਅਕ ਨੇ ਕਿਹਾ ਕਿ ਅੱਗ ਬੁਝਾਉਣ ‘ਚ ਮੁਸ਼ਕਿਲਾਂ ਤੋਂ ਬਚਣ ਲਈ ਜਹਾਜ਼ ਨੂੰ ਆਪਣਾ ਰਸਤਾ ਬਦਲਣ ਦੀ ਸਲਾਹ ਦਿੱਤੀ ਗਈ ਹੈ।
----------- Advertisement -----------
ਗੋਆ ਦੇ ਸਮੁੰਦਰ ‘ਚ ਕਾਰਗੋ ਜਹਾਜ਼ ਨੂੰ ਲੱਗੀ ਅੱਗ; ਕੋਸਟ ਗਾਰਡ ਦੇ ਤਿੰਨ ਜਹਾਜ਼ ਅੱਗ ਬੁਝਾਉਣ ‘ਚ ਜੁਟੇ
Published on
----------- Advertisement -----------
----------- Advertisement -----------









