ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਤੋਂ ਵੱਡੀ ਆਈ ਹੈ। ਦੱਸ ਦਈਏ ਕਿ ਗਾਇਕ ਦੂਜੀ ਵਾਰ ਪਿਤਾ ਬਣ ਗਿਆ ਹੈ, ਜਿਸਦੀ ਵੀਡੀਓ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ। ਇਸ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕਰਨ ਦੇ ਨਾਲ-ਨਾਲ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਮਨਕੀਰਤ ਨੇ ਆਪਣੇ ਸੋਸ਼ਲ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਲਿਖਿਆ, ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ !! ਵਾਹਿਗੁਰੂ ਜੀ ਦੀ ਮੇਹਰ ਨਾਲ … ਮੈਨੂੰ 2 ਜੁੜਵਾਂ ਧੀਆਂ ਦੀ ਬਖਸ਼ਿਸ਼ ਹੋਈ ਹੈ… ਬੈਸਟ ਫੀਲਿੰਗ ਐਵਰ… ਵਾਹਿਗੁਰੂ ਮੇਹਰ ਕਰੇਓ…












