ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ (ਮੰਗਲਵਾਰ) ਨੂੰ ਲਗਾਤਾਰ ਸੱਤਵੀਂ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਬਣਾਇਆ ਹੈ। ਬਜਟ ਵਿੱਚ ਵੱਡੇ ਐਲਾਨ ਕਰਕੇ ਬਿਹਾਰ ਦੇ ਲੋਕਾਂ ਨੂੰ ਖੁਸ਼ ਕਰ ਦਿੱਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਮੋਦੀ ਸਰਕਾਰ 3.0 ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਬਿਹਾਰ ਲਈ ਐਕਸਪ੍ਰੈਸ ਵੇਅ ਅਤੇ ਗੰਗਾ ਨਦੀ ‘ਤੇ ਪੁਲ ਸਮੇਤ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਬਿਹਾਰ ਵਿੱਚ ਸੜਕੀ ਪ੍ਰਾਜੈਕਟਾਂ ਲਈ 26 ਹਜ਼ਾਰ ਕਰੋੜ ਰੁਪਏ ਦੀ ਤਜਵੀਜ਼ ਰੱਖੀ।
ਇਸ ਦੇ ਨਾਲ ਹੀ ਪੀਰਪੇਂਟੀ ਵਿੱਚ 21,400 ਕਰੋੜ ਰੁਪਏ ਦੀ ਲਾਗਤ ਨਾਲ ਇੱਕ 2400 ਮੈਗਾਵਾਟ ਪਾਵਰ ਪ੍ਰੋਜੈਕਟ ਸਥਾਪਤ ਕੀਤਾ ਜਾਵੇਗਾ। ਹੜ੍ਹਾਂ ਨਾਲ ਨਜਿੱਠਣ ਅਤੇ ਰਾਹਤ ਲਈ 11,500 ਕਰੋੜ ਰੁਪਏ ਦਿੱਤੇ ਜਾਣਗੇ। ਬਿਹਾਰ ਦੇ ਮਹਾਬੋਧੀ ਮੰਦਿਰ ਅਤੇ ਵਿਸ਼ਨੂੰਪਦ ਮੰਦਿਰ ਨੂੰ ਵਿਕਸਤ ਕੀਤਾ ਜਾਵੇਗਾ।ਬਿਹਾਰ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਹਵਾਈ ਅੱਡੇ ਬਣਾਏ ਜਾਣਗੇ। ਬਿਹਾਰ ਵਿੱਚ ਖੇਡਾਂ ਦਾ ਬੁਨਿਆਦੀ ਢਾਂਚਾ, ਗੰਗਾ ਨਦੀ ‘ਤੇ ਦੋ ਨਵੇਂ ਪੁਲ ਬਣਾਏ ਜਾਣਗੇ ਅਤੇ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੋਰੀਡੋਰ ‘ਤੇ ਗਯਾ ‘ਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੀ ਮਦਦ ਲਈ 15,000 ਕਰੋੜ ਰੁਪਏ ਅਲਾਟ ਕੀਤੇ ਜਾਣਗੇ।
ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਦੇ ਤਹਿਤ ਚਿੰਤਾਵਾਂ ਦਾ ਨਿਪਟਾਰਾ ਤੇਜ਼ ਕੀਤਾ ਜਾਵੇਗਾ। ਇਸ ਤਹਿਤ ਪਾਣੀ, ਬਿਜਲੀ, ਰੇਲਵੇ, ਸੜਕਾਂ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਫੰਡ ਜਾਰੀ ਕੀਤੇ ਜਾਣਗੇ।ਆਂਧਰਾ ਪ੍ਰਦੇਸ਼ ਦੇ ਪੋਲਾਵਰਮ ਸਿੰਚਾਈ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਆਂਧਰਾ ਪ੍ਰਦੇਸ਼ ਦੇ ਪਛੜੇ ਖੇਤਰਾਂ ਲਈ ਵੀ ਐਕਟ ਤਹਿਤ ਫੰਡ ਮੁਹੱਈਆ ਕਰਵਾਏ ਜਾਣਗੇ।
----------- Advertisement -----------
ਬਜਟ 2024 ‘ਚ ਨਜ਼ਰ ਆਇਆ ਸਿਆਸੀ ਗਠਜੋੜ ਦਾ ਅਸਰ; ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਹੋਏ ਵੱਡੇ ਐਲਾਨ
Published on
----------- Advertisement -----------
----------- Advertisement -----------











