ਹਰਿਆਣਾ ਦੇ ਗੁਰੂਗ੍ਰਾਮ ‘ਚ ਸੈਕਟਰ 37 ਡੀ ਦੀ ਪੋਰਸ਼ ਸੋਸਾਇਟੀ ਬੀਪੀਟੀਪੀ ਪਾਰਕ ਸ਼ਿਰੀਨ ‘ਚ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਇੱਕ 5 ਸਾਲਾ ਬੱਚੇ ਦੀ ਮੌਤ ਹੋ ਗਈ। ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਬੱਚੇ ਦੀ ਲਾਸ਼ ਨੂੰ ਸਵੀਮਿੰਗ ਪੂਲ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸੁਸਾਇਟੀ ਦਾ 5 ਸਾਲਾ ਬੱਚਾ ਮਿਵਾਸ਼ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਸੁਸਾਇਟੀ ਦੇ ਸਵੀਮਿੰਗ ਪੂਲ ਵਿੱਚ ਤੈਰਾਕੀ ਕਰਨ ਆਇਆ ਸੀ। ਜਿਵੇਂ ਹੀ ਉਹ ਪਾਣੀ ‘ਚ ਉਤਰਿਆ ਤਾਂ ਕੁਝ ਹੀ ਪਲਾਂ ‘ਚ ਉਹ ਡੁੱਬ ਗਿਆ। ਇਸ ਦੌਰਾਨ ਸੀਸੀਟੀਵੀ ‘ਚ ਦੇਖਿਆ ਜਾ ਸਕਦਾ ਹੈ ਕਿ ਲਾਈਫਗਾਰਡ ਵੀ ਇਧਰ-ਉਧਰ ਘੁੰਮ ਰਿਹਾ ਹੈ ਪਰ ਉਸ ਦਾ ਧਿਆਨ ਬੱਚੇ ਵੱਲ ਨਹੀਂ ਗਿਆ।
ਕੁਝ ਦੇਰ ਬਾਅਦ ਇੱਕ ਔਰਤ ਆਪਣੇ ਬੱਚੇ ਨਾਲ ਸਵਿਮਿੰਗ ਪੂਲ ਵਿੱਚ ਦਾਖ਼ਲ ਹੁੰਦੀ ਹੈ ਅਤੇ ਉਸ ਦੀ ਨਜ਼ਰ ਬੱਚੇ ‘ਤੇ ਪੈਂਦੀ ਹੈ। ਇਸ ਤੋਂ ਬਾਅਦ ਔਰਤ ਨੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਡੁੱਬੇ ਬੱਚੇ ਬਾਰੇ ਦੱਸਿਆ। ਫਿਰ ਲਾਈਫ ਗਾਰਡ ਆਉਂਦਾ ਹੈ ਅਤੇ ਮੀਵਾਸ਼ ਨੂੰ ਜਲਦੀ ਨਾਲ ਬਾਹਰ ਕੱਢਿਆ ਜਾਂਦਾ ਹੈ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਉਥੇ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ। ਬੱਚੇ ਦਾ ਪਰਿਵਾਰ ਅਤੇ ਸੁਸਾਇਟੀ ਵਾਸੀਆ ਵੱਲੋਂ ਸੁਸਾਇਟੀ ‘ਤੇ ਸੁਰੱਖਿਆ ਵਿੱਚ ਲਾਪਰਵਾਹੀ ਦੇ ਦੋਸ਼ ਲਗਾਇਆ ਜਾ ਰਹੇ ਹਨ।
----------- Advertisement -----------
ਗੁਰੂਗ੍ਰਾਮ:ਸਵੀਮਿੰਗ ਪੂਲ ‘ਚ ਡੁੱਬਣ ਨਾਲ 5 ਸਾਲ ਦੇ ਬੱਚੇ ਦੀ ਮੌਤ
Published on
----------- Advertisement -----------
----------- Advertisement -----------












