ਦੇਸ਼ ਦੇ ਕਈ ਸ਼ਹਿਰਾਂ, ਸੜਕਾਂ, ਪਾਰਕਾਂ ਅਤੇ ਬਾਜ਼ਾਰਾਂ ਦੇ ਨਾਂ ਬਦਲਣ ਤੋਂ ਬਾਅਦ ਅੱਜ ਯਾਨੀ ਕਿ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਦੋ ਮਹੱਤਵਪੂਰਨ ਹਾਲਾਂ- ‘ਦਰਬਾਰ ਹਾਲ’ ਅਤੇ ‘ਅਸ਼ੋਕਾ ਹਾਲ’ ਦਾ ਨਾਮ ਬਦਲ ਕੇ ਕ੍ਰਮਵਾਰ ‘ਗਣਤੰਤਰ ਮੰਡਪ’ ਅਤੇ ‘ਅਸ਼ੋਕ ਮੰਡਪ’ ਰੱਖ ਦਿੱਤਾ ਹੈ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਗਈ ਹੈ।
ਦੱਸ ਦਈਏ ਕਿ ‘ਦਰਬਾਰ ਹਾਲ’ ਰਾਸ਼ਟਰੀ ਪੁਰਸਕਾਰਾਂ ਦੀ ਪੇਸ਼ਕਾਰੀ ਵਰਗੇ ਮਹੱਤਵਪੂਰਨ ਕਾਰਜਾਂ ਲਈ ਹੈ। ਜਦੋਂ ਕਿ ਅਸ਼ੋਕਾ ਹਾਲ ਅਸਲ ‘ਚ ਇੱਕ ਬਾਲਰੂਮ ਹੈ।













