ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਰਾਤ ਹਿਮਾਚਲ ਪ੍ਰਦੇਸ਼ ਪੁਹੰਚੇ।ਜਿਥੇ ਉਨ੍ਹਾਂ ਨੇ ਕਾਂਗੜਾ ਜ਼ਿਲ੍ਹੇ ‘ਚ ਮਾਤਾ ਬਗਲਾਮੁਖੀ ਮੰਦਰ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਚੰਨੀ ਵਲੋਂ ਬਗਲਾਮੁਖੀ ਮੰਦਰ ‘ਚ ਹਵਨ ਵੀ ਕੀਤਾ ਗਿਆ। ਮੰਦਰ ਦੇ ਪੁਜਾਰੀ ਆਚਾਰੀਆ ਦਿਨੇਸ਼ ਨੇ ਕਿਹਾ ਕਿ ਮੁੱਖ ਮੰਤਰੀ ਨੇ ‘ਹਵਨ’ ਕੀਤਾ, ਜੋ ਵੀਰਵਾਰ ਅੱਧੀ ਰਾਤ ਤੋਂ ਸ਼ੁਰੂ ਹੋਇਆ ਅਤੇ ਦੁਪਹਿਰ 1.30 ਵਜੇ ਖ਼ਤਮ ਹੋਇਆ। ਮਾਤਾ ਬਗਲਾਮੁਖੀ ਦਾ ਆਸ਼ੀਰਵਾਦ ਲੈਣ ਲਈ ਮੁੱਖ ਮੰਤਰੀ ਦੇ ਰੂਪ ‘ਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਸੀ.ਐੱਮ. ਚੰਨੀ ਦਾ ਤੀਜਾ ਦੌਰਾ ਸੀ। ਚੰਨੀ ਦਾ ਇਹ ਦੌਰਾ ਪੰਜਾਬ ਚੋਣਾਂ ਤੋਂ ਪਹਿਲਾਂ ਹੋ ਰਿਹਾ ਹੈ।
ਪੁਰੋਹਿਤ ਨੇ ਕਿਹਾ,”ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਤੀਜੀ ਯਾਤਰਾ ਹੈ। ਉਹ ਪਿਛਲੇ 18-20 ਸਾਲਾਂ ਤੋਂ ਬਗਲਾਮੁਖੀ ਮੰਦਰ ਆ ਰਹੇ ਹਨ। ਗੁਪਤ ਨੌਰਾਤੇ ਚੱਲ ਰਹੇ ਹਨ ਅਤੇ ਇਸ ਮੌਕੇ ਉਹ ਆਪਣੇ ਪਰਿਵਾਰ ਨਾਲ ਇੱਥੇ ਪੂਜਾ ਕਰਨ ਆਏ ਹਨ।”
----------- Advertisement -----------
ਸੀ.ਐਮ ਚੰਨੀ ਨੇ ਮਾਤਾ ਬਗਲਾਮੁਖੀ ਮੰਦਰ ‘ਚ ਕੀਤੀ ਪੂਜਾ
Published on
----------- Advertisement -----------
----------- Advertisement -----------











