ਵਾਰਾਣਸੀ ਦੇ ਬਾਬਾ ਵਿਸ਼ਵਨਾਥ ਮੰਦਰ ਨੂੰ 2294 ਹੀਰਿਆ ਨਾਲ ਜੜਿਆ ਮੁਕੁਟ ਦਾਨ ਕੀਤਾ ਗਿਆ ਹੈ। ਸਾਉਣ ਦੇ ਪਵਿੱਤਰ ਮਹੀਨੇ ਵਿੱਚ ਬੈਂਗਲੁਰੂ ਸਥਿਤ ਸੰਸਥਾ ਐਮਐਸ ਰਾਮਈਹ ਫਾਊਂਡੇਸ਼ਨ ਨੇ ਇਹ ਮੁਕੁਟ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਸੌਂਪਿਆ। ਇਸ ਦੀ ਕੀਮਤ ਕਰੀਬ 47 ਲੱਖ ਰੁਪਏ ਹੈ।
ਕਾਸ਼ੀ ਵਿਸ਼ਵਨਾਥ ਮੰਦਿਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਵ ਭੂਸ਼ਣ ਮਿਸ਼ਰਾ ਨੇ ਕਿਹਾ – ਸੰਗਠਨ ਨਾਲ ਜੁੜੀ ਬੇਂਗਲੁਰੂ ਦੀ ਅਨੀਤਾ ਨੇ ਮੰਗਲਵਾਰ ਸਵੇਰੇ ਬਾਬਾ ਧਾਮ ‘ਚ ਪੂਜਾ ਤੋਂ ਬਾਅਦ ਉਨ੍ਹਾਂ ਨੂੰ ਇਹ ਮੁਕਟ ਦਿੱਤਾ। ਇਹ ਪੂਜਾ ਕਾਸ਼ੀ ਵਿਸ਼ਵਨਾਥ ਮੰਦਰ ਦੇ ਆਰਚਕ ਸ਼੍ਰੀਕਾਂਤ ਮਿਸ਼ਰਾ ਨੇ ਕੀਤੀ।
ਵਿਸ਼ਵ ਭੂਸ਼ਣ ਮਿਸ਼ਰਾ ਨੇ ਦੱਸਿਆ ਕਿ ਇਸ ਵਿੱਚ 2294 ਹੀਰੇ ਜੜੇ ਹੋਏ ਹਨ। ਇਸ ਤੋਂ ਇਲਾਵਾ ਇਸ ਨੂੰ ਬਣਾਉਣ ‘ਚ 300 ਗ੍ਰਾਮ ਤੋਂ ਜ਼ਿਆਦਾ 18 ਕੈਰੇਟ ਸੋਨਾ ਲੱਗਿਆ ਹੋਇਆ ਹੈ। ਮੁਕੁਟ ‘ਤੇ ਭਗਵਾਨ ਸ਼ਿਵ ਦੀ ਸੁੰਦਰ ਮੂਰਤ ਵੀ ਬਣੀ ਹੋਈ ਹੈ।
----------- Advertisement -----------
ਕਾਸ਼ੀ ਵਿਸ਼ਵਨਾਥ ‘ਚ ਦਾਨ ਕੀਤਾ ਗਿਆ 2294 ਹੀਰਿਆ ਜੜ੍ਹਿਆ ਮੁਕੁਟ; ਕੀਮਤ ਜਾਣ ਉੱਡ ਜਾਣਗੇ ਹੋਸ਼!
Published on
----------- Advertisement -----------
----------- Advertisement -----------












