ਮੋਹਾਲੀ: (ਬਲਜੀਤ ਮਰਵਾਹਾ) ਬਾਲੀਵੁੱਡ-ਪੋਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਸੈਕਟਰ 79 ਵਿੱਚ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਨੇ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਆਪਣੀ ਪਹਿਚਾਣ ਵਿਕਸਿਤ ਕਰ ਲਈ ਹੈ।
ਵੀਆਈਪੀ ਲਗੇਜ ਸਟੋਰ ਦੇ ਮਾਲਕ ਵਿਵੇਕ ਜੌਲੀ ਨੇ ਦੱਸਿਆ ਕਿ ਦੇਸ਼ ਵਿੱਚ ਟੂਰਿਜ਼ਮ ਉਦਯੋਗ ਕਾਫੀ ਉਤਸ਼ਾਹ ਵਿੱਚ ਹੈ ਅਤੇ ਹੁਣ ਸੈਲਾਨੀ ਕਿਸੇ ਖਾਸ ਸਮੇਂ ਜਾਂ ਛੁੱਟੀਆਂ ਦੇ ਮੌਸਮ ਵਿੱਚ ਹੀ ਨਹੀਂ ਘੁੰਮਣ ਜਾਂਦੇ, ਸਗੋਂ ਹੁਣ ਸਾਲ ਭਰ ਟੂਰਿਜ਼ਮ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਖੇਤਰ ਵਿੱਚ ਇਹ ਆਊਟਲੇਟ ਖੋਲ੍ਹਿਆ ਹੈ ।












