ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੰਗਲਵਾਰ ਨੂੰ ਫਿਜੀ ਦੇ ਸਰਵਉੱਚ ਨਾਗਰਿਕ ਪੁਰਸਕਾਰ ਕੰਪੈਨੀਅਨ ਆਫ ਦਿ ਆਰਡਰ ਆਫ ਫਿਜੀ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦਫਤਰ ਨੇ ਇਕ ਪੋਸਟ ਵਿਚ ਕਿਹਾ ਕਿ ਫਿਜੀ ਦੇ ਰਾਸ਼ਟਰਪਤੀ ਰਤੂ ਵਿਲੀਅਮ ਮਾਵਲੇਲੀ ਕਾਟੋਨੀਵਾਰੇ ਨੇ ਰਾਸ਼ਟਰਪਤੀ ਮੁਰਮੂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਹੈ।

ਰਾਸ਼ਟਰਪਤੀ ਮੁਰਮੂ ਨੇ ਫਿਜੀ ਸੰਸਦ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਭਾਰਤ ਅਤੇ ਫਿਜੀ ਦਰਮਿਆਨ ਦੋਸਤੀ ਦੇ ਡੂੰਘੇ ਸਬੰਧਾਂ ਨੂੰ ਦਰਸਾਉਂਦਾ ਹੈ। ਦ੍ਰੋਪਦੀ ਮੁਰਮੂ ਦੋ ਦਿਨਾਂ ਲਈ ਫਿਜੀ ਦਾ ਦੌਰਾ ਕਰ ਰਹੀ ਹੈ। ਦੱਸ ਦਈਏ ਕਿ ਕਿਸੇ ਭਾਰਤੀ ਰਾਸ਼ਟਰਪਤੀ ਦੀ ਫਿਜੀ ਦੀ ਇਹ ਪਹਿਲੀ ਯਾਤਰਾ ਹੈ।












