ਪੈਰਿਸ ਓਲੰਪਿਕ ਨੂੰ ਲੈ ਕੇ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਸਾਹਮਣੇ ਆ ਰਹੀ ਹੈ। ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਕ ਮਹਿਲਾ ਅਥਲੀਟ ਨੂੰ ਪੈਰਿਸ ਓਲੰਪਿਕ ਤੋਂ ਘਰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹ ਬਹੁਤ ਖੂਬਸੂਰਤ ਸੀ। 20 ਸਾਲਾ ਤੈਰਾਕ ਲੁਆਨਾ ਅਲੋਂਸੋ ਨੂੰ ਓਲੰਪਿਕ ਵਿਲੇਜ ਤੋਂ ਵਾਪਸ ਆਪਣੇ ਦੇਸ਼ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋ ਰਹੀਆਂ ਓਲੰਪਿਕ 2024 ਖੇਡਾਂ ਵਿੱਚ ਇੱਕ ਬਹੁਤ ਹੀ ਅਜੀਬ ਖਬਰ ਸਾਹਮਣੇ ਆਈ ਹੈ। ਪੈਰਾਗੁਏ ਦੀ 20 ਸਾਲਾ ਤੈਰਾਕ ਲੁਆਨਾ ਅਲੋਂਸੋ ਲਈ ਵੱਧ ਖੂਬਸੂਰਤ ਹੋਣਾ ਮੁਸ਼ਕਲ ਸਾਬਤ ਹੋਇਆ ਹੈ। ਉਨ੍ਹਾਂ ਨੂੰ ਓਲੰਪਿਕ ਵਿਲੇਜ ਵਿੱਚ ਆਪਣਾ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਓਲੰਪਿਕ ਛੱਡ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਗਿਆ। ਓਲੰਪਿਕ ‘ਚ ਹਿੱਸਾ ਲੈਣ ਆਏ ਕੁਝ ਪੈਰਾਗੁਏਨ ਖਿਡਾਰੀਆਂ ਨੇ ਅਧਿਕਾਰੀਆਂ ਨੂੰ ਲੁਆਨਾ ਦੀ ਖੂਬਸੂਰਤੀ ਦੀ ਸ਼ਿਕਾਇਤ ਕੀਤੀ ਸੀ। ਓਲੰਪਿਕ ‘ਚ ਹਿੱਸਾ ਲੈਣ ਆਏ ਖਿਡਾਰੀਆਂ ਨੇ ਦੱਸਿਆ ਕਿ ਲੁਆਨਾ ਇੰਨੀ ਖੂਬਸੂਰਤ ਸੀ ਕਿ ਉਹ ਖੇਡ ‘ਤੇ ਧਿਆਨ ਨਹੀਂ ਦੇ ਪਾ ਰਹੇ ਸੀ। ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਦਾ ਨੋਟਿਸ ਲਿਆ ਤਾਂ ਉਨ੍ਹਾਂ ਨੇ ਵੀ ਇਸ ਅਥਲੀਟ ਦੀ ਖੂਬਸੂਰਤੀ ਧਿਆਨ ਭਟਕਾਉਣ ਵਾਲੀ ਮੰਨੀ। ਪੈਰਾਗੁਏ ਦੇ ਖਿਡਾਰੀਆਂ ਦੇ ਨਾਲ ਆਏ ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ਲੁਆਨਾ ਦੀ ਸੁੰਦਰਤਾ ਸ਼ਾਇਦ ਖਿਡਾਰੀਆਂ ਨੂੰ ਆਪੋ ਆਪਣੀਆਂ ਖੇਡਾਂ ਵਿਚ ਪਛੜਵਾ ਸਕਦੀ ਹੈ। ਜੇਕਰ ਤੁਸੀਂ ਖੇਡ ‘ਤੇ ਧਿਆਨ ਨਹੀਂ ਦਿੱਤਾ ਤਾਂ ਤਗਮਾ ਜਿੱਤਣ ਦੀ ਤੁਹਾਡੀ ਉਮੀਦ ਪੂਰੀ ਨਹੀਂ ਹੋਵੇਗੀ। ਲੁਆਨੀ ਨੂੰ ਘਰ ਵਾਪਸ ਭੇਜ ਦਿੱਤਾ ਗਿਆ।












