ਭਾਰਤੀ ਪਹਿਲਵਾਨ ਰਿਤਿਕਾ ਪੈਰਿਸ ਓਲੰਪਿਕ 2024 ਵਿੱਚ ਮਹਿਲਾਵਾਂ ਦੇ 76 ਕਿਲੋਗ੍ਰਾਮ ਕੁਸ਼ਤੀ ਵਰਗ ਦੇ ਕੁਆਰਟਰ ਫਾਈਨਲ ਵਿੱਚ ਹਾਰ ਗਈ ਹੈ। ਉਨ੍ਹਾਂ ਨੂੰ ਕਿਰਗਿਸਤਾਨ ਦੇ ਇਪੇਰੀ ਮੇਡੇਟ ਕੇਜੀ ਨੇ 1-1 ਨਾਲ ਹਰਾਇਆ।
ਦੱਸ ਦਈਏ ਅੰਕ ਬਰਾਬਰ ਹੋਣ ਤੋਂ ਬਾਅਦ ਕਿਰਗਿਸਤਾਨ ਦੇ ਪਹਿਲਵਾਨ ਨੇ ਇਹ ਮੈਚ ਜਿੱਤ ਲਿਆ ਕਿਉਂਕਿ ਉਸ ਨੂੰ ਆਖਰੀ ਅੰਕ ਮਿਲਿਆ ਸੀ। ਰਿਤਿਕਾ ਨੇ ਰਾਊਂਡ ਆਫ 16 ‘ਚ ਹੰਗਰੀ ਦੀ ਬਰਨਾਡੇਟ ਨਾਗੀ ਨੂੰ 12-2 ਨਾਲ ਹਰਾ ਕੇ ਟਾਪ-8 ‘ਚ ਜਗ੍ਹਾ ਬਣਾਈ ਸੀ।
ਕੁਸ਼ਤੀ ਤੋਂ ਇਲਾਵਾ ਭਾਰਤੀ ਗੋਲਫਰ ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ ਦਾ ਰਾਊਂਡ-4 ਦਾ ਮੈਚ ਚੱਲ ਰਿਹਾ ਹੈ। ਇੱਕ ਦਿਨ ਪਹਿਲਾਂ ਹੀ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੇ ਕੁੱਲ 6 ਤਗਮੇ ਜਿੱਤੇ ਹਨ।












