ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਆਈਡੀਐਚ ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕੱਪੜੇ ਦੀ ਦੁਕਾਨ ਤਿੰਨ ਮੰਜ਼ਿਲਾ ਸੀ ਤੇ ਜਿਸ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ।
ਉੱਥੇ ਹੀ ਮੌਕੇ ਤੇ ਹੀ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਦਮਕਲ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਹਰਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਆਈਡੀਆ ਚ ਮਾਰਕੀਟ ਦੀ 103 ਨੰਬਰ ਦੁਕਾਨ ਦੇ ਵਿੱਚ ਅੱਗ ਲੱਗ ਗਈ ਹੈ। ਉਹਨਾਂ ਕਿਹਾ ਕਿ ਇਹ ਦੁਕਾਨ ਕੱਪੜੇ ਦੀ ਸੀ ਜਿਸ ਵਿੱਚ ਇਹ ਅੱਗ ਲੱਗੀ ਹੈ। ਅੱਗ ਇਨੀ ਭਿਆਨਕ ਸੀ ਕਿ ਸਾਡੀਆਂ ਤਿੰਨ ਗੱਡੀਆਂ ਅੱਗ ਬੁਝਾਉਣ ਦੇ ਲਈ ਪਹੁੰਚੀਆਂ ਪਰ ਫਿਲਹਾਲ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਉਹਨਾਂ ਕਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦਾ ਕੱਪੜਾ ਕਾਫੀ ਸੜ ਚੁੱਕਾ ਹੈ ਉਹਨਾਂ ਕਿਹਾ ਕਿ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਕਾਰਨਾਂ ਕਰਕੇ ਲੱਗੀ ਹੈ ਅੰਦਰ ਕਾਫੀ ਧੂਆ ਹੋਣ ਕਰਕੇ ਸਾਡੇ ਅਧਿਕਾਰੀ ਦੁਕਾਨ ਦੇ ਅੰਦਰ ਦਾਖਲ ਨਹੀਂ ਹੋ ਸਕੇ ਜਦੋਂ ਤੱਕ ਅੱਗ ਤੇ ਪੂਰਾ ਕਾਬੂ ਨਹੀਂ ਪਾਇਆ ਜਾ ਸਕਦਾ ਉਦੋਂ ਤੱਕ ਸਾਨੂੰ ਕੁਝ ਪਤਾ ਨਹੀਂ ਲੱਗ ਸਕੇਗਾ
ਉੱਥੇ ਹੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਅਧਿਕਾਰੀ ਮੌਕੇ ਤੇ ਪੁੱਜੇ ਜਿਨਾਂ ਨੇ ਕਿਹਾ ਕਿ ਆਈਡੀਆ ਚ ਮਾਰਕੀਟ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਫਿਲਹਾਲ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਅੱਗ ਕਾਫੀ ਭਿਆਨਕ ਸੀ ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਇਦ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਿਟ ਹੋ ਸਕਦਾ ਹੈ। ਪਰ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਨੁਕਸਾਨ ਹੋਇਆ ਹੈ ਇਸ ਤੋਂ ਬਾਅਦ ਹੀ ਪਤਾ ਲੱਗੇਗਾ












