June 7, 2026, 7:19 pm
----------- Advertisement -----------
HomeNewsBreaking Newsਰੋਪੜ ਦੇ ਸਕੂਲਾਂ 'ਚ ਐਲਾਨੀ ਛੁੱਟੀ, ਮੀਂਹ ਦੇ ਪਾਣੀ ਨਾਲ ਭਰੇ 13...

ਰੋਪੜ ਦੇ ਸਕੂਲਾਂ ‘ਚ ਐਲਾਨੀ ਛੁੱਟੀ, ਮੀਂਹ ਦੇ ਪਾਣੀ ਨਾਲ ਭਰੇ 13 ਸਕੂਲ

Published on

----------- Advertisement -----------

ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਰੋਪੜ ਜ਼ਿਲ੍ਹੇ ਦੇ ਬਲਾਕ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ 13 ਸਕੂਲਾਂ ਵਿੱਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਉਕਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੱਲਾੜੀ, ਨੰਗਰਾਂ, ਖਾਬੜਾ, ਖੇੜਾ ਕਮਲੋਟ, ਭੈਣੀ, ਅਮਰਪੁਰ ਬੇਲਾ, ਬ੍ਰਹਮਪੁਰ, ਲੋਅਰ ਅਤੇ ਮਾਹਿਲਵਾਂ ਦੇ ਨਾਲ-ਨਾਲ ਸਰਕਾਰੀ ਮਿਡਲ ਸਕੂਲ ਮਾਹਿਲਵਾਂ, ਖਾਨਪੁਰ, ਸਰਕਾਰੀ ਹਾਈ ਸਕੂਲ ਕੁਲਗਰਾਂ, ਦਸਗਰਾਈ ਅਤੇ ਸਰਕਾਰੀ ਸੀਨੀਅਰ ਸਕੂਲ ਸੁਖਸਾਲ ਸ਼ਾਮਲ ਹਨ।

ਇਲਾਕੇ ‘ਚ ਭਾਰੀ ਮੀਂਹ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਅਧਿਕਾਰੀ ਬਿਨਾਂ ਇਜਾਜ਼ਤ ਤੋਂ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਤੋਂ ਬਾਹਰ ਜਾਵੇਗਾ। ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਨੇੜੇ ਕੋਈ ਦਰਿਆ ਜਾਂ ਨਹਿਰ ਵਗਦੀ ਹੈ ਤਾਂ ਉਹ ਉਸ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ। ਨਾਲ ਹੀ ਕਿਸੇ ਦਰਿਆ ਜਾਂ ਨਹਿਰ ਦੇ ਕੰਢੇ ਜਾ ਕੇ ਕਿਸੇ ਕਿਸਮ ਦੀ ਵੀਡੀਓ ਆਦਿ ਨਾ ਬਣਾਓ। ਕੋਸ਼ਿਸ਼ ਕਰੋ ਕਿ ਮੀਂਹ ਦੇ ਦੌਰਾਨ ਘਰ ਤੋਂ ਬਾਹਰ ਨਾ ਨਿਕਲੋ।

ਮੀਂਹ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਜਿੱਥੇ ਹੜ੍ਹਾਂ ਸਬੰਧੀ ਜਾਣਕਾਰੀ ਜਾਂ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਲੋਕਾਂ ਨੂੰ ਫੋਨ ਨੰਬਰ 01881-292711 ਜਾਂ 01881-221157 ‘ਤੇ ਸੰਪਰਕ ਕਰਨਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...