ਸ਼ਨੀਵਾਰ ਪੰਜ ਫਰਵਰੀ ਨੂੰ ਭਾਰਤ ‘ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੀ.ਐਮ ਮੋਦੀ ਬਸੰਤ ਪੰਚਮੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਹੈਦਰਾਬਾਦ ਜਾਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਵੈਸ਼ਨਵ ਸੰਤ ਰਾਮਾਨੁਜਾਚਾਰੀਆ ਸਵਾਮੀ ਦੀ ਮੂਰਤੀ ‘ਸਟੈਚੂ ਆਫ ਇਕੁਐਲਿਟੀ’ (ਸਮਾਨਤਾ ਦੀ ਮੂਰਤੀ) ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਮੂਰਤੀ ਅਸ਼ਟਧਾਤੂ ਦੀ ਬਣੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਹੈ। ਇਸ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਇਹ ਮੂਰਤੀ ਕਰੀਬ 1000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਾਮਾਨੁਜਾਚਾਰੀਆ ਮੰਦਰ ‘ਚ ਸਥਾਪਿਤ ਕੀਤੀ ਜਾਵੇਗੀ।
ਦਸ ਦਈਏ ਕਿ ਇਹ ਪ੍ਰੋਗਰਾਮ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਹੈਦਰਾਬਾਦ ਦੇ ਪਟਨਚੇਰੂ ਵਿੱਚ ਅੰਤਰਰਾਸ਼ਟਰੀ ਫਸਲ ਖੋਜ ਸੰਸਥਾ (ICRIST) ਦਾ ਦੌਰਾ ਕਰਨਗੇ ਅਤੇ ICRIST ਦੀ 50ਵੀਂ ਵਰ੍ਹੇਗੰਢ ਸਮਾਗਮ ਦਾ ਉਦਘਾਟਨ ਕਰਨਗੇ।
----------- Advertisement -----------
ਪੀ.ਐਮ ਮੋਦੀ ਦਾ ਬਸੰਤ ਪੰਚਮੀ ਮੌਕੇ ਤੋਹਫ਼ਾ , ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ‘ਸਟੈਚੂ ਆਫ ਇਕੁਐਲਿਟੀ’ ਕਰਨਗੇ ਰਾਸ਼ਟਰ ਨੂੰ ਸਮਰਪਿਤ
Published on
----------- Advertisement -----------
----------- Advertisement -----------












