November 5, 2026, 3:19 am
----------- Advertisement -----------
HomeNewsBreaking Newsਵਿਨੇਸ਼ ਫੋਗਾਟ ਦਾ ਹਰਿਆਣਾ 'ਚ ਰੋਡ ਸ਼ੋਅ, ਕਿਹਾ- ਮੈਂ ਆਪਣੀ ਲੜਾਈ ਜਾਰੀ...

ਵਿਨੇਸ਼ ਫੋਗਾਟ ਦਾ ਹਰਿਆਣਾ ‘ਚ ਰੋਡ ਸ਼ੋਅ, ਕਿਹਾ- ਮੈਂ ਆਪਣੀ ਲੜਾਈ ਜਾਰੀ ਰੱਖਾਂਗੀ

Published on

----------- Advertisement -----------

ਪੈਰਿਸ ਓਲੰਪਿਕ ਵਿੱਚ ਫਾਈਨਲ ਕੁਸ਼ਤੀ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਆਪਣੇ ਦੇਸ਼ ਪਰਤ ਆਈ ਹੈ। ਉਹ ਕਰੀਬ 11 ਵਜੇ ਦਿੱਲੀ ਏਅਰਪੋਰਟ ਤੋਂ ਬਾਹਰ ਆਈ। ਇਸ ਦੌਰਾਨ ਉਹ ਆਪਣੀ ਸਾਥੀ ਪਹਿਲਵਾਨ ਸਾਕਸ਼ੀ ਮਲਿਕ ਨੂੰ ਗਲੇ ਲਗਾ ਕੇ ਰੋਣ ਲੱਗੀ। ਇਸ ਤੋਂ ਬਾਅਦ ਵਿਨੇਸ਼ ਖੁੱਲ੍ਹੀ ਮਰਸੀਡੀਜ਼ ਵਿੱਚ ਬੈਠ ਕੇ ਰਵਾਨਾ ਹੋ ਗਈ।

ਦਿੱਲੀ ਏਅਰਪੋਰਟ ‘ਤੇ ਸਵਾਗਤ ਕਰਦੇ ਹੋਏ ਵਿਨੇਸ਼ ਨੇ ਕਿਹਾ, “ਪੂਰੇ ਦੇਸ਼ ਦਾ ਬਹੁਤ ਬਹੁਤ ਧੰਨਵਾਦ, ਮੈਂ ਬਹੁਤ ਭਾਗਸ਼ਾਲੀ ਹਾਂ।” ਵਿਨੇਸ਼ ਨੇ ਝੱਜਰ ‘ਚ ਕਿਹਾ- ਮੈਂ ਆਪਣੀ ਲੜਾਈ ਜਾਰੀ ਰੱਖਾਂਗੀ। ਤੁਹਾਡੇ ਲੋਕਾਂ ਨੇ ਜੋ ਮਾਣ-ਸਨਮਾਨ ਦਿੱਤਾ ਹੈ, ਉਹ ਹਜ਼ਾਰਾਂ ਓਲੰਪਿਕ ਗੋਲਡ ਮੈਡਲਾਂ ਤੋਂ ਵੀ ਵੱਡਾ ਹੈ।

ਵਿਨੇਸ਼ ਦੇ ਪਤੀ ਸੋਮਵੀਰ ਰਾਠੀ ਨੇ ਕਿਹਾ ਕਿ ਅਸੀਂ ਹੁਣ ਕੁਸ਼ਤੀ ਨਹੀਂ ਕਰ ਸਕਾਂਗੇ। ਸਾਡੇ ਨਾਲ ਕੋਈ ਖੜ੍ਹਾ ਨਹੀਂ ਸੀ। ਅਸੀਂ ਅੰਦਰੋਂ ਟੁੱਟ ਗਏ ਹਾਂ। ਮੈਂ ਉਸ ਨੂੰ ਸੰਨਿਆਸ ਵਾਪਸ ਲੈਣ ਲਈ ਮਨਾ ਨਹੀਂ ਕਰਾਂਗਾ।

ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ‘ਤੇ ਹਰ ਥਾਂ ‘ਤੇ ਉਸ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਵਿਨੇਸ਼ ਦੇ ਕਾਫਲੇ ਨੇ 6 ਘੰਟਿਆਂ ‘ਚ 60 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਜਿਸ ਵਿੱਚ ਵਿਨੇਸ਼ ਨੂੰ 22 ਸਥਾਨਾਂ ‘ਤੇ ਸਨਮਾਨਿਤ ਕੀਤਾ ਗਿਆ ਹੈ। ਬਾਦਲੀ ਤੱਕ ਅਜੇ 65 ਕਿਲੋਮੀਟਰ ਬਾਕੀ ਹੈ।

ਪਿੰਡ ਦੇ ਖੇਡ ਸਟੇਡੀਅਮ ਵਿੱਚ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਹੈ। ਹਾਲਾਂਕਿ ਰਾਜ ਸਰਕਾਰ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਰਹੀ ਹੈ।

ਕੁਝ ਦਿਨ ਪਹਿਲਾਂ ਸੀਐਮ ਨਾਇਬ ਸੈਣੀ ਨੇ ਵਿਨੇਸ਼ ਨੂੰ 4 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡੀ ‘ਪੁਨਰ ਸੁਰਜੀਤ, ਕਿਹਾ- ਗਿਆਨੀ ਹਰਪ੍ਰੀਤ ਨਾਲ ਵਿਚਾਰਧਾਰਕ ਮੇਲ ਨਹੀਂ ਖਾਂਦੀ

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ...

ਪੰਜਾਬ ਤੋਂ ਬਿਹਾਰ ਪਹੁੰਚੀ 1 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ! ਆਬਕਾਰੀ ਵਿਭਾਗ ਨੇ ਕੀਤੀ ਜ਼ਬਤ, ਜਾਣੋ ਪੂਰਾ ਮਾਮਲਾ

ਬਿਹਾਰ ਵਿੱਚ ਸ਼ਰਾਬ 'ਤੇ ਪਾਬੰਦੀ ਹੋਣ ਦੇ ਬਾਵਜੂਦ, ਤਸਕਰੀ ਦਾ ਮੁੱਦਾ ਬੇਰੋਕ ਜਾਰੀ ਹੈ।...

ਪੰਜਾਬ ਸਰਕਾਰ ਨੇ 3 ਫੀਸਦੀ ਡੀਏ ਵਧਾਇਆ, ਬਕਾਏ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਮੁੜ ਕੀਤਾ ਰੁਖ਼

ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿਵਾਲੀ ਦਾ ਤੋਹਫ਼ਾ ਦਿੰਦਿਆਂ...

ਸਿਵਲ ਹਸਪਤਾਲ ਪੱਟੀ ‘ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

 ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ (Corruption in Governmet Funds) ਦੀ ਵਰਤੋਂ ਵਿੱਚ ਵੱਡੀਆਂ...

ਡਾ. ਸੇਹਰ ਓਮਪ੍ਰਕਾਸ਼ ਨੇ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ, ਪੰਜਾਬ ਦਾ ਨਾਮ ਕੀਤਾ ਰੌਸ਼ਨ

ਸ੍ਰੀਲੰਕਾ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਸੁੰਦਰਤਾ ਮੁਕਾਬਲੇ 'ਮਿਸਿਜ਼ ਯੂਨੀਵਰਸ 2026' ਵਿੱਚ ਭਾਰਤ ਦੀ...

ਸੁਪਰੀਮ ਕੋਰਟ ਨੇ ਖੁੱਲ੍ਹੇਆਮ ਪਟਾਕਿਆਂ ਦੀ ਵਿਕਰੀ ’ਤੇ ਪ੍ਰਗਟਾਈ ਚਿੰਤਾ

 ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਖੁੱਲ੍ਹੇਆਮ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ’ਤੇ...

ਝੋਟਾ ਕਤਲਕਾਂਡ ਮਾਮਲੇ ‘ਚ JCB ਲੈ ਕੇ ਮਾਨਸਾ ਪਹੁੰਚੀ CBI ਦੀ ਟੀਮ, ਪਹਿਲੀ ਗੋਲੀ ਦੇ ਸਬੂਤ ਦੀ ਕੀਤੀ ਜਾ ਰਹੀ ਭਾਲ

ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਝੋਟੇ ਕਤਲਕਾਂਡ...

ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, IB ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ...

ਅਕਸਰ ਹੁੰਦਾ ਸੀ ਝਗੜਾ, ਘਰ ਵਾਪਸ ਆਉਂਦਿਆਂ ਹੀ ਲਈ ਪਤੀ ਨੇ ਜਾਨ…”; 2 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਹੋਇਆ ਦਰਦਨਾਕ ਅੰਤ

ਉੱਤਰ ਪ੍ਰਦੇਸ਼ ਦੇ ਨਿਗੋਹੀ ਇਲਾਕੇ ਦੇ ਤ੍ਰਿਲੋਕਾਪੁਰ ਪਿੰਡ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ...