ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕੂਲੀ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਬੱਚਿਆਂ ਤੋਂ ਰੱਖੜੀ ਵੀ ਬਣਵਾਈ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਮੋਦੀ ਦਾ ਗੁੱਟ ਰੱਖੜੀਆਂ ਨਾਲ ਭਰ ਗਿਆ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ, ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਇੱਕ ਕੁੜੀ ਨੇ ਪੀਐਮ ਮੋਦੀ ਨੂੰ ਖਾਸ ਰੱਖੜੀ ਬੰਨ੍ਹੀ। ਇਸ ਤੇ ਇੱਕ ਖਾਸ ਸੰਦੇਸ਼ ਦੇ ਨਾਲ ਇੱਕ ਤਸਵੀਰ ਵੀ ਲਗਾਈ ਹੋਈ ਸੀ। ਦਰਅਸਲ, ਇਸ ਰੱਖੜੀ ‘ਤੇ ਪੀਐਮ ਮੋਦੀ ਦੀ ਮਰਹੂਮ ਮਾਂ ਦੀ ਤਸਵੀਰ ਸੀ ਅਤੇ ਇਸ ‘ਤੇ ‘ਮਾਂ ਦੇ ਨਾਮ ‘ਤੇ ਇੱਕ ਰੁੱਖ’ ਸੰਦੇਸ਼ ਲਿਖਿਆ ਹੋਇਆ ਸੀ।

ਦੱਸ ਦੇਈਏ ਕਿ ਪੀਐਮ ਮੋਦੀ ਨੇ ਹਾਲ ਹੀ ‘ਚ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਹਰ ਵਿਅਕਤੀ ਨੂੰ ਇੱਕ ਰੁੱਖ ਲਗਾ ਕੇ ਮਾਂ ਅਤੇ ਧਰਤੀ ਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।












