ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਨੂੰਹ ਸਾਬਕਾ ਵਿਧਾਇਕ ਕਿਰਨ ਚੌਧਰੀ ਨੇ ਰਾਜ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਨਾਇਬ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਸਹਿ ਇੰਚਾਰਜ ਬਿਪਲਬ ਦੇਬ ਮੌਜੂਦ ਸਨ।
ਕਿਰਨ ਚੌਧਰੀ ਨੇ ਕਿਹਾ, ”ਮੈਂ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ। ਭਾਜਪਾ ਸੂਬੇ ਦੇ ਹਿੱਤ ਲਈ ਕੰਮ ਕਰਦੀ ਹੈ। ਮੈਂ ਹਰਿਆਣਾ ਦੇ ਸਾਰੇ ਮੁੱਦੇ ਰਾਜ ਸਭਾ ਵਿੱਚ ਉਠਾਵਾਂਗੀ।”
ਨਾਮਜ਼ਦਗੀ ਤੋਂ ਬਾਅਦ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਜਿੱਤ ਲਈ ਹੋਰ ਵਿਧਾਇਕਾਂ ਨੇ ਕਿਰਨ ਦਾ ਸਮਰਥਨ ਕੀਤਾ ਹੈ। ਜਿਸ ਵਿੱਚ ਜੇਜੇਪੀ ਦੇ ਬਾਗੀ ਜੋਗੀਰਾਮ ਸਿਹਾਗ, ਅਨੂਪ ਧਾਨਕ, ਰਾਮਨਿਵਾਸ ਸੁਰਜਾਖੇੜਾ ਅਤੇ ਰਾਮਕੁਮਾਰ ਗੌਤਮ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਆਜ਼ਾਦ ਨਯਨਪਾਲ ਰਾਵਤ ਅਤੇ ਹਲੋਪਾ ਦੇ ਗੋਪਾਲ ਕਾਂਡਾ ਵੀ ਕਿਰਨ ਦੇ ਸਮਰਥਨ ਵਿੱਚ ਹਨ। ਸੀਐਮ ਨੇ ਕਿਹਾ ਕਿ ਕਿਰਨ ਚੌਧਰੀ ਕੋਲ ਲੰਬਾ ਤਜਰਬਾ ਹੈ।ਉਹ ਹਰਿਆਣਾ ਦੇ ਮੁੱਦੇ ਰਾਜ ਸਭਾ ਵਿੱਚ ਪ੍ਰਮੁੱਖਤਾ ਨਾਲ ਉਠਾਏਗੀ। ਕਿਰਨ ਦੇ ਆਉਣ ਨਾਲ ਰਾਜ ਸਭਾ ‘ਚ ਸਾਡੀ ਤਾਕਤ ਵਧੇਗੀ।
----------- Advertisement -----------
ਹਰਿਆਣਾ ਤੋਂ ਰਾਜ ਸਭਾ ਮੈਂਬਰ ਲਈ ਕਿਰਨ ਚੌਧਰੀ ਨੇ ਦਾਖ਼ਲ ਕੀਤੀ ਨਾਮਜ਼ਦਗੀ; ਸੀਐਮ ਨਾਇਬ ਸੈਣੀ ਵੀ ਰਹੇ ਮੌਜੂਦ
Published on
----------- Advertisement -----------
----------- Advertisement -----------












