October 23, 2026, 5:43 am
----------- Advertisement -----------
HomeNewsLatest Newsਮੁਸ਼ੀਰ ਖਾਨ ਨੇ 181 ਦੌੜਾਂ ਦੀ ਪਾਰੀ ਖੇਡ ਕੇ ਰਚਿਆ ਇਤਿਹਾਸ, ਤੋੜਿਆ...

ਮੁਸ਼ੀਰ ਖਾਨ ਨੇ 181 ਦੌੜਾਂ ਦੀ ਪਾਰੀ ਖੇਡ ਕੇ ਰਚਿਆ ਇਤਿਹਾਸ, ਤੋੜਿਆ ਸਚਿਨ ਤੇਂਦੁਲਕਰ ਦਾ 33 ਸਾਲ ਪੁਰਾਣਾ ਰਿਕਾਰਡ

Published on

----------- Advertisement -----------

ਦਲੀਪ ਟਰਾਫੀ 5 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜਿਸ ਵਿੱਚ 4 ਟੀਮਾਂ ਭਾਗ ਲੈ ਰਹੀਆਂ ਹਨ। ਦਲੀਪ ਟਰਾਫੀ ਦੇ ਪਹਿਲੇ ਮੈਚ ‘ਚ ਇੰਡੀਆ-ਏ ਅਤੇ ਇੰਡੀਆ-ਬੀ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ, ਜਿਸ ‘ਚ ਪਹਿਲੇ ਦਿਨ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਸਰਫਰਾਜ਼ ਖਾਨ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਸਿਤਾਰਿਆਂ ਨੇ ਬਾਜ਼ੀ ਮਾਰੀ। ਫਿਰ 19 ਸਾਲ ਦੇ ਇਸ ਬੱਲੇਬਾਜ਼ ਨੇ ਦੌੜਾਂ ਬਣਾਉਣ ਦਾ ਬੀੜਾ ਚੁੱਕਿਆ ਅਤੇ ਇਕ ਸਿਰੇ ‘ਤੇ ਪੈਰ ਜਮਾਉਂਦੇ ਹੋਏ ਪਹਿਲੇ ਹੀ ਦਿਨ ਸ਼ਾਨਦਾਰ ਸੈਂਕੜਾ ਜੜਨ ਦਾ ਵੱਡਾ ਕਾਰਨਾਮਾ ਕੀਤਾ। ਇਹ ਬੱਲੇਬਾਜ਼ ਕੋਈ ਹੋਰ ਨਹੀਂ ਸਗੋਂ ਸਰਫਰਾਜ਼ ਖਾਨ ਦਾ ਛੋਟਾ ਭਰਾ ਮੁਸ਼ੀਰ ਖਾਨ ਹੈ, ਜਿਸ ਨੇ ਦਲੀਪ ਟਰਾਫੀ ‘ਚ ਆਪਣਾ ਡੈਬਿਊ ਕਰਦੇ ਹੋਏ ਸੈਂਕੜਾ ਜੜ ਕੇ ਇਹ ਵੱਡਾ ਕਾਰਨਾਮਾ ਕੀਤਾ ਸੀ।

ਪਹਿਲੇ ਦਿਨ ਦੀ ਖੇਡ ਖਤਮ ਹੋਣ ‘ਤੇ ਮੁਸ਼ੀਰ ਖਾਨ 227 ਗੇਂਦਾਂ ‘ਤੇ ਅਜੇਤੂ 105 ਦੌੜਾਂ ਬਣਾ ਕੇ ਵਾਪਸ ਪਰਤਿਆ ਅਤੇ ਉਸ ਦੀ ਟੀਮ ਦਾ ਸਕੋਰ 7 ਵਿਕਟਾਂ ‘ਤੇ 202 ਦੌੜਾਂ ਸੀ। ਦੂਜੇ ਦਿਨ ਦੀ ਸ਼ੁਰੂਆਤ ‘ਚ ਮੁਸ਼ੀਰ ਨੇ ਇਕ ਵਾਰ ਫਿਰ ਚਾਰਜ ਸੰਭਾਲ ਲਿਆ ਅਤੇ ਨਵਦੀਪ ਸੈਣੀ ਦੇ ਨਾਲ 8ਵੀਂ ਵਿਕਟ ਲਈ 204 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਦੌਰਾਨ ਮੁਸ਼ੀਰ ਨੇ ਵੀ ਆਪਣਾ ਸਕੋਰ 150 ਤੋਂ ਪਾਰ ਕਰ ਲਿਆ। ਸਰਫਰਾਜ਼ ਦਾ ਛੋਟਾ ਭਰਾ ਡੈਬਿਊ ਮੈਚ ‘ਚ ਦੋਹਰਾ ਸੈਂਕੜਾ ਬਣਾਉਣ ਦੀ ਕਗਾਰ ‘ਤੇ ਸੀ ਜਦੋਂ ਕੁਲਦੀਪ ਯਾਦਵ ਨੇ ਉਸ ਨੂੰ ਆਊਟ ਕਰ ਦਿੱਤਾ। ਇਸ ਤਰ੍ਹਾਂ ਮੁਸ਼ੀਰ ਦੀ ਇਹ ਇਤਿਹਾਸਕ ਪਾਰੀ ਸਮਾਪਤ ਹੋ ਗਈ।

ਭਾਵੇਂ ਮੁਸ਼ੀਰ ਆਪਣੇ ਦਲੀਪ ਟਰਾਫੀ ਦੇ ਡੈਬਿਊ ਮੈਚ ਵਿੱਚ ਦੋਹਰਾ ਸੈਂਕੜਾ ਨਹੀਂ ਬਣਾ ਸਕਿਆ ਸੀ ਪਰ ਉਸ ਨੇ ਆਪਣੀ 181 ਦੌੜਾਂ ਦੀ ਪਾਰੀ ਨਾਲ ਸਚਿਨ ਤੇਂਦੁਲਕਰ ਦਾ 33 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਮੁਸ਼ੀਰ ਨੇ 373 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਆਪਣੀ ਪਾਰੀ ਵਿੱਚ 16 ਚੌਕੇ ਅਤੇ 5 ਛੱਕੇ ਲਗਾਏ ਅਤੇ ਦਲੀਪ ਟਰਾਫੀ ਦੇ ਪਹਿਲੇ ਮੈਚ ਵਿੱਚ ਇੱਕ ਕਿਸ਼ੋਰ (20 ਸਾਲ ਤੋਂ ਘੱਟ ਉਮਰ ਦੇ) ਲਈ ਤੀਜਾ ਸਭ ਤੋਂ ਵੱਧ ਸਕੋਰਰ ਬਣ ਗਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਸੀ, ਜਿਨ੍ਹਾਂ ਨੇ ਜਨਵਰੀ 1991 ‘ਚ ਦਲੀਪ ਟਰਾਫੀ ਦੇ ਆਪਣੇ ਡੈਬਿਊ ਮੈਚ ‘ਚ 159 ਦੌੜਾਂ ਬਣਾਈਆਂ ਸਨ। ਹੁਣ ਮੁਸ਼ੀਰ ਨੇ ਸਚਿਨ ਤੇਂਦੁਲਕਰ ਨੂੰ ਚੌਥੇ ਸਥਾਨ ‘ਤੇ ਧੱਕ ਦਿੱਤਾ ਹੈ।

ਦਲੀਪ ਟਰਾਫੀ ਦੇ ਡੈਬਿਊ ਮੈਚ ‘ਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਬਾਬਾ ਅਪਰਾਜੀਤ ਦੇ ਨਾਂ ਹੈ। ਬਾਬਾ ਨੇ 212 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਯਸ਼ ਢੁਲ ਦੂਜੇ ਸਥਾਨ ‘ਤੇ ਹੈ। ਉਸ ਨੇ ਆਪਣੇ ਪਹਿਲੇ ਮੈਚ ਵਿੱਚ 193 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਬਾਅਦ ਹੁਣ ਸਰਫਰਾਜ਼ ਨੇ ਇਸ ਵਿਸ਼ੇਸ਼ ਸੂਚੀ ‘ਚ ਤੀਜੇ ਨੰਬਰ ‘ਤੇ ਆਪਣਾ ਸਥਾਨ ਪੱਕਾ ਕਰ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...