June 5, 2026, 10:39 am
----------- Advertisement -----------
HomeNewsLatest Newsਬਲਾਕ ਮਲੋਟ ਵਿਖੇ “ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3” ਤਹਿਤ ਬਲਾਕ ਪੱਧਰੀ...

ਬਲਾਕ ਮਲੋਟ ਵਿਖੇ “ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3” ਤਹਿਤ ਬਲਾਕ ਪੱਧਰੀ ਖੇਡਾਂ ਅੰ-14, ਅੰ-17 ਅਤੇ ਅੰ-21 ਦੇ ਨਤੀਜੇ ਰਹੇ ਸ਼ਾਨਦਾਰ

Published on

----------- Advertisement -----------

ਮਲੋਟ / ਸ੍ਰੀ ਮੁਕਤਸਰ ਸਾਹਿਬ 7 ਸਤੰਬਰ; ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਬਲਾਕ ਮਲੋਟ ਦੇ ਨਿਉਟਨ ਵਰਲਡ ਸਕੂਲ, ਮਲੋਟ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਦੂਜੇ ਜਾਰੀ ਰਹੇ।
ਇਸ ਸਬੰਧੀ ਅਨਿੰਦਰਵੀਰ ਕੌਰ ,ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਲਾਕ ਮਲੋਟ ਵਿਖੇ ਪਹਿਲੇ ਅਤੇ ਦੂਜੇ ਦਿਨ ਅੰ-14, ਅੰ-17 ਅਤੇ ਅੰ-21 ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਦੇ ਖੇਡ ਮੁਕਾਬਲੇ ਕਰਵਾਏ ਗਏ।ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ(ਸ਼ੂਟਿੰਗ/ਸਮੇਸ਼ਿੰਗ), ਖੋ-ਖੋ,ਕਬੱਡੀ (ਸਰਕਲ/ ਨੈਸ਼ਨਲ), ਅਥਲੈਟਿਕਸ, ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇਕਰਵਾਏ ਗਏ।ਇਨ੍ਹਾਂ ਖੇਡਾਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਾਲੇ ਖਿਡਾਰੀ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ।ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ।ਅਥਲੈਟਿਕਸ ਅੰ-21 ਗਰਲਜ ਸ਼ਾਟਪੁੱਟ ਈਵੇਂਟ ਵਿੱਚ ਬਲਜੀਤ ਕੌਰ ਨੇ ਪਹਿਲਾ ਸਥਾਨ , ਰਮਨਦੀਪ ਕੌਰ ਨੇ ਦੂਜਾ ਸਥਾਨ, ਹਰਮਨਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰ-14 ਸ਼ਾਟਪੁਟ ਲੜਕਿਆਂ ਵਿੱਚ ਦਿਲਰਾਜ ਸਿੰਘ ਨੇ ਪਹਿਲਾ ਸਥਾਨ, ਆਰਿਅਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰ-17 ਸਾਲ ਸ਼ਾਟਪੁੱਟ ਲੜਕਿਆਂ ਵਿੱਚ ਅਕਾਲਪ੍ਰੀਤ ਸਿੰਘ ਨੇ ਪਹਿਲਾ ਸਥਾਨ , ਵਿਸ਼ਵਜੀਤ ਸਿੰਘ ਨੇ ਦੂਜਾ ਸਥਾਨ, ਰਵਰਾਜਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅਥਲੈਟਿਕਸ 1500 ਮੀਟਰ ਰੇਸ ਲੜਕੇ ਅੰ-21 ਉਮਰ ਵਰਗ ਵਿੱਚ ਖੁਸ਼ਦੀਪ ਸਿੰਘ ਪਹਿਲਾ ਸਥਾਨ, ਨਿਸ਼ਾਨ ਸਿੰਘ ਦੂਜਾ ਸਥਾਨ ਅਤੇ ਧੰਨਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਲੜਕੀਆਂ ਦੀ ਰੇਸ ਵਿੱਚ ਗੋਰਾਬਾਈ ਨੇ ਪਹਿਲਾ ਸਥਾਨ, ਗਗਨਦੀਪ ਕੌਰ ਨੇ ਦੂਜਾ ਅਤੇ ਸਿਮਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਸਟਾਇਲ ਅੰ-14 ਲੜਕਿਆਂ ਵਿੱਚ ਸ.ਸ.ਸ.ਸ ਈਨਾਖੇੜਾ ਦੀ ਟੀਮ ਨੇ ਪਹਿਲਾ ਸਥਾਨ, ਸ.ਹ.ਸ ਕਰਮਗੜ੍ਹ ਦੀ ਟੀਮ ਨੇ ਦੂਜਾ ਸਥਾਨ,ਜੀ.ਟੀ.ਬੀ ਸ.ਸ.ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ—17 ਨੈਸ਼ਨਲ ਸਟਾਇਲ ਕਬੱਡੀ ਲੜਕੀਆਂ ਦੀ ਟੀਮਾਂ ਵਿੱਚੋਂ ਅਦਰਸ਼ ਸ.ਸ.ਸ ਈਨਾ ਖੇੜਾ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਈਨਾ ਖੇੜਾ ਦੀ ਟੀਮ ਨੇ ਦੂਜਾ ਸਥਾਨ ਅਤੇ ਪਿੰਡ ਭੰਗਚੜ੍ਹੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਨ.ਸ ਕਬੱਡੀ ਲੜਕੀਆਂ ਵਿੱਚ ਸ.ਸ.ਸ.ਸ ਈਨਾ ਖੇੜਾਂ ਦੀ ਟੀਮ ਨੇ ਪਹਿਲਾ ਸਥਾਨ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਟੀਮ ਨੇ ਦੂਜਾ ਸਥਾਨ ਅਤੇ ਸ.ਸ.ਸ.ਸ ਆਲਮਵਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਕਬੱਡੀ ਸਰਕਲ ਸਟਾਇਲ ਲੜਕੇ ਵਿੱਚ ਪਿੰਡ ਬੁਰਜ ਸੰਧਵਾਂ ਦੀ ਟੀਮ ਜੇਤੂ ਰਹੀ। ਸ.ਸ.ਸ.ਸ ਬੋਦੀਵਾਲਾ ਨੇ ਦੂਜਾ ਸਥਾਨ ਅਤੇ ਪਿੰਡ ਝੋਰੜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...