ਦੁਨੀਆ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਘੱਟਣੀ ਸ਼ੁਰੂ ਹੋ ਗਈ ਹੈ। ਦੁਨੀਆ ਵਿੱਚ ਬੀਤੇ ਦਿਨ 18.60 ਲੱਖ ਨਵੇਂ ਕੋਰੋਨਾ ਸੰਕਰਮਿਤ ਪਾਏ ਗਏ ਹਨ। ਜਦ ਕਿ 18.62 ਲੱਖ ਲੋਕ ਠੀਕ ਹੋ ਚੁੱਕੇ ਹਨ, ਕੋਰੋਨਾ ਵਾਇਰਸ ਨਾਲ 6,352 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਸ ਦਈਏ ਕਿ ਭਾਰਤ ਵਿੱਚ ਸੰਕਰਮਣ ਕਾਰਨ ਇੱਕ ਦਿਨ ਵਿੱਚ ਸਭ ਤੋਂ ਵੱਧ 895 ਮੌਤਾਂ ਹੋਈਆਂ ਹਨ। ਰੂਸ ਵਿਚ 661 ਅਤੇ ਮੈਕਸੀਕੋ ਵਿਚ 588 ਲੋਕਾਂ ਦੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਨਵੇਂ ਸੰਕਰਮਿਤਾਂ ਦੇ ਮਾਮਲੇ ਵਿੱਚ ਰੂਸ ਪਹਿਲੇ ਨੰਬਰ ‘ਤੇ ਹੈ। ਰੂਸ ‘ਚ 1.80 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦ ਕਿ ਫਰਾਂਸ 1.55 ਲੱਖ ਮਰੀਜ਼ਾਂ ਦੇ ਨਾਲ ਦੂਜੇ ਨੰਬਰ ‘ਤੇ ਹੈ ਅਤੇ ਜਰਮਨੀ 1.14 ਲੱਖ ਮਰੀਜ਼ਾਂ ਨਾਲ ਤੀਜੇ ਨੰਬਰ ‘ਤੇ ਹੈ।
----------- Advertisement -----------
ਦੁਨੀਆ ‘ਚ ਘੱਟਣ ਲੱਗੀ ਕੋਰੋਨਾ ਮਹਾਮਾਰੀ ਦੀ ਰਫਤਾਰ, ਮਿਲੇ 18 ਲੱਖ ਮਾਮਲੇ
Published on
----------- Advertisement -----------
----------- Advertisement -----------












