June 29, 2026, 3:53 pm
----------- Advertisement -----------
HomeNewsBreaking Newsਪਤਨੀ ਤੋਂ ਤੰਗ ਆਏ ਨੇ ਲਗਾਇਆ ਖੁਰਾਫਾਤੀ ਦਿਮਾਗ਼, ਇੰਝ ਲਿਆ ਸਹੁਰਿਆਂ ਤੋਂ...

ਪਤਨੀ ਤੋਂ ਤੰਗ ਆਏ ਨੇ ਲਗਾਇਆ ਖੁਰਾਫਾਤੀ ਦਿਮਾਗ਼, ਇੰਝ ਲਿਆ ਸਹੁਰਿਆਂ ਤੋਂ ਬਦਲਾ

Published on

----------- Advertisement -----------

ਅਕਸਰ ਜਨੂੰਨ ਵਿਅਕਤੀ ਨੂੰ ਅਪਰਾਧੀ ਬਣਾ ਦਿੰਦਾ ਹੈ ਅਤੇ ਅਜਿਹਾ ਹੀ ਕੁਝ ਰਾਜਸਥਾਨ ਦੇ ਚੁਰੂ ‘ਚ ਹੋਇਆ, ਜਿੱਥੇ ਉਸ ਦੇ ਜਨੂੰਨ ਨੇ ਇਕ ਵਿਅਕਤੀ ਨੂੰ ਅਜਿਹਾ ਅਪਰਾਧੀ ਬਣਾ ਦਿੱਤਾ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਸਲਾਖਾਂ ਪਿੱਛੇ ਹੀ ਕੱਟੇਗਾ। ਇਸ ਨੂੰ ਪਾਗਲਪਨ ਕਹੋ ਜਾਂ ਫਿਰ ਪਤਨੀ ਦੇ ਵਿਸ਼ਵਾਸਘਾਤ ਦਾ ਬਦਲਾ ! ਹਨੂੰਮਾਨਗੜ੍ਹ ਦੀ ਭਾਦਰਾ ਤਹਿਸੀਲ ਦੇ ਇਕ ਛੋਟੇ ਜਿਹੇ ਪਿੰਡ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਗੁੱਸੇ ਕਾਰਨ ਆਪਣੇ ਸਹੁਰੇ ਘਰ ‘ਤੇ ਹੀ ਦੇਸੀ ਬੰਬ ਸੁੱਟ ਦਿੱਤਾ, ਇਸ ਹਮਲੇ ਵਿਚ ਇਕ ਔਰਤ ਝੁਲਸ ਗਈ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ। ਸਾਰਾ ਮਾਮਲਾ ਸਾਲ 2023 ਦਾ ਹੈ ਅਤੇ ਹੁਣ ਇਹ ਦੋਸ਼ ਸਾਬਤ ਹੋਣ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਅਤੇ 75 ਹਜ਼ਾਰ ਰੁਪਏ ਦੇ ਵਿੱਤੀ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।ਦਰਅਸਲ, ਹਨੂੰਮਾਨਗੜ੍ਹ ਦੀ ਭਾਦਰਾ ਤਹਿਸੀਲ ਦੇ ਪਿੰਡ ਗੱਡਾ ਦੇ ਰਹਿਣ ਵਾਲੇ ਝਬਰ ਸਿੰਘ ਦਾ ਵਿਆਹ ਚੁਰੂ ਦੇ ਪੋਟੀ ਪਿੰਡ ‘ਚ ਹੋਇਆ ਸੀ, ਜਿਸ ਤੋਂ ਬਾਅਦ ਪਤੀ-ਪਤਨੀ ‘ਚ ਤਕਰਾਰ ਹੋਣ ਤੋਂ ਬਾਅਦ ਝਬਰ ਸਿੰਘ ਦੀ ਪਤਨੀ ਆਪਣੇ ਪੇਕੇ ਘਰ ਆ ਗਈ ਅਤੇ ਗੈਰ ਮਰਦ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਲੱਗੀ ਅਤੇ ਇਸ ਗੱਲ ਤੋਂ ਝੱਬਰ ਸਿੰਘ ਆਪਣੇ ਸਹੁਰੇ ਅਤੇ ਪਤਨੀ ਨਾਲ ਨਰਾਜ਼ ਰਹਿਣ ਲੱਗਾ, ਜਿਸ ਤੋਂ ਬਾਅਦ ਜਦੋਂ ਉਸ ਨੂੰ ਕੋਈ ਹੋਰ ਹਥਿਆਰ ਨਾ ਮਿਲਿਆ ਤਾਂ ਉਸ ਨੇ ਖੁਦ ਹੀ ਅਜਿਹਾ ਖਤਰਨਾਕ ਦੇਸੀ ਬੰਬ ਤਿਆਰ ਕਰ ਲਿਆ, ਜਿਸ ਦੇ ਧਮਾਕੇ ਨਾਲ ਸਾਰਾ ਪਿੰਡ ਦਹਿਸ਼ਤ ਵਿੱਚ ਆ ਗਿਆ।ਸਹੁਰੇ ਘਰ ਪਹੁੰਚ ਕੇ ਝੱਬਰ ਸਿੰਘ ਨੇ ਗੇਟ ਦੇ ਬਾਹਰੋਂ ਬੰਬ ਸੁੱਟਿਆ, ਜਿਸ ਵਿਚ ਝਬਰ ਸਿੰਘ ਦੇ ਸਾਲੇ ਦੀ ਪਤਨੀ ਅਤੇ ਸਾਲੇ ਦਾ ਲੜਕਾ ਮੋਨੂੰ ਬੁਰੀ ਤਰ੍ਹਾਂ ਨਾਲ ਝੁਲਸ ਗਏ। ਝਬਰ ਸਿੰਘ ਵੱਲੋਂ ਸੁੱਟਿਆ ਗਿਆ ਬੰਬ ਇੰਨਾ ਖ਼ਤਰਨਾਕ ਸੀ ਕਿ ਮੋਨੂੰ ਦਾ ਇੱਕ ਹੱਥ ਕੱਟ ਕੇ ਅਲੱਗ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਸੁਰਿੰਦਰ ਸਿੰਘ ਨੇ ਰਤਨ ਨਗਰ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ 21 ਗਵਾਹ ਅਤੇ ਉਹ 68 ਦਸਤਾਵੇਜ਼ ਅਦਾਲਤ ‘ਚ ਪੇਸ਼ ਕੀਤੇ ਗਏ ਅਤੇ ਸਾਰੇ ਸਬੂਤਾਂ ਅਤੇ ਗਵਾਹਾਂ ਨੂੰ ਸੁਣਨ ਤੋਂ ਬਾਅਦ ਜ਼ਿਲਾ ਅਤੇ ਸੈਸ਼ਨ ਜੱਜ ਰਵਿੰਦਰ ਕੁਮਾਰ ਨੇ ਸ਼ੁੱਕਰਵਾਰ ਨੂੰ ਝਬਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਜਥੇਦਾਰ ਨੇ ਸਰਕਾਰ ਨੂੰ ”ਸਤਿਕਾਰ ਸੋਧ ਐਕਟ” ਵਿਚ ਇਤਰਾਜ਼ਯੋਗ ਮੱਦਾਂ ਦੂਰ ਕਰਨ ਲਈ ਇਕ ਮਹੀਨੇ ਦਾ ਦਿੱਤਾ ਸਮਾਂ

ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੰਘ ਸਾਹਿਬਾਨ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...

ਰੋਹਿਤ ਸ਼ੈੱਟੀ ਨੂੰ ਇੱਕ ਹੋਰ ਧਮਕੀ, 20 ਕਰੋੜ ਰੁਪਏ ਦੀ ਮੰਗ

ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੂੰ ਲਾਰੈਂਸ ਗੈਂਗ ਵੱਲੋਂ 20 ਕਰੋੜ ਰੁਪਏ ਦੀ ਫਿਰੌਤੀ ਦੀ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ AAP ਦੇ ਮੰਤਰੀ-ਵਿਧਾਇਕ, CM ਮਾਨ ਬੋਲੇ- “ਸਾਰੇ ਲਿਖਤੀ ਰੂਪ ‘ਚ ਰੱਖਣਗੇ ਪੱਖ”

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ...

ਸਿਆ ਨੂੰ ਲੈ ਕੇ ਲੋਹਗੜ੍ਹ ਕਿਲ੍ਹੇ ਪਹੁੰਚੀ ਪੁਲਿਸ: ਕੇਤਨ ਮਰਡਰ ਦਾ ਸੀਨ ਕੀਤਾ ਰੀਕ੍ਰਿਏਟ, ਦੀਵਾਰ ਤੋਂ ਸੁੱਟੀ ਗਈ ਡਮੀ

ਪੁਣੇ ਕਤਲ ਕੇਸ ਵਿੱਚ, ਪੁਲਿਸ ਨੇ ਐਤਵਾਰ ਨੂੰ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਸੁੱਟੇ...