August 12, 2026, 6:40 pm
----------- Advertisement -----------
HomeNewsBreaking Newsਰੈਸਟੋਰੈਂਟ ਚ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ, ਨਾ ਕੋਈ ਸੱਟ ਦਾ ਨਿਸ਼ਾਨ,...

ਰੈਸਟੋਰੈਂਟ ਚ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ, ਨਾ ਕੋਈ ਸੱਟ ਦਾ ਨਿਸ਼ਾਨ, ਮੌ+ਤ ਬਣੀ ਭੇਦ

Published on

----------- Advertisement -----------

ਜਾਰਜੀਆ ਦੇ ਗੁਡੌਰੀ ਵਿੱਚ ਇੱਕ ਰੈਸਟੋਰੈਂਟ ਵਿੱਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। 12ਵਾਂ ਵਿਅਕਤੀ ਜਾਰਜੀਆ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਹ ਸਾਰੇ ਰੈਸਟੋਰੈਂਟ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ‘ਚ ਸੌਂ ਰਹੇ ਸਨ। ਫਿਰ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਉਸ ਦਾ ਦਮ ਘੁੱਟ ਗਿਆ।ਜਾਣਕਾਰੀ ਮੁਤਾਬਕ ਜਾਰਜੀਆ ਵਿੱਚ 11 ਪੰਜਾਬੀ ਨੌਜਵਾਨਾਂ ਸਮੇਤ 12 ਦੀ ਦਰਦਨਾਕ ਮੌਤ ਹੋ ਗਈ। ਸਭ  ਦੀਆਂ ਲਾਸ਼ਾਂ ਰੈਸਟੋਰੈਂਟ ਦੇ ਕਮਰੇ ਵਿੱਚੋਂ ਮਿਲੀਆਂ ਹਨ। ਮੀਡੀਆ ਰਿਪੋਰਟਸ ਮੁਤਾਬਿਕ, 11 ਪੰਜਾਬੀ ਨੌਜਵਾਨ ਜਾਰਜੀਆ ਦੇ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ।ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਉਸ ਦੇ ਸਰੀਰ ‘ਤੇ ਹਿੰਸਾ ਜਾਂ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਜਾਰਜੀਆ ਦੀ ਰਾਜਧਾਨੀ ਜਾਰਜੀਆ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਦੂਤਾਵਾਸ ਨੇ ਕਿਹਾ, ‘ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਲਾਸ਼ਾਂ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ।’ਜਾਰਜੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਐਨਐਨ ਦੇ ਅਨੁਸਾਰ, ਇੱਕ ਜਨਰੇਟਰ ਮਜ਼ਦੂਰਾਂ ਦੇ ਬਿਸਤਰਿਆਂ ਦੇ ਨੇੜੇ ਮਿਲਿਆ ਸੀ ਅਤੇ ਸ਼ਾਇਦ ਬਿਜਲੀ ਕੱਟਣ ਤੋਂ ਬਾਅਦ ਚਾਲੂ ਕੀਤਾ ਗਿਆ ਸੀ। ਇਸ ਨਾਲ ਗੈਸ ਨਿਕਲਦੀ ਹੈ। ਮਰਨ ਵਾਲਿਆਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਨਰੇਟਰ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਵਾਪਰਿਆ ਹੈ। ਇਹ ਘਟਨਾ ਜਾਰਜੀਆ ਦੇ ਮਸ਼ਹੂਰ ਗੁਡੌਰੀ ਸਾਕੀ ਰਿਜ਼ੋਰਟ ‘ਚ ਵਾਪਰੀ। ਜਦੋਂ ਇਹ ਹਾਦਸਾ ਵਾਪਰਿਆ ਤਾਂ 12 ਨੌਜਵਾਨ ਸੁੱਤੇ ਪਏ ਸਨ। ਜਨਰੇਟਰ ਤੋਂ ਧੂੰਆਂ ਕਮਰੇ ਦੇ ਅੰਦਰ ਆਉਣ ਅਤੇ ਦਮ ਘੁੱਟਣ ਨਾਲ ਸਾਰਿਆਂ ਦੀ ਮੌਤ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ...

ਚੰਡੀਗੜ੍ਹ ‘ਚ ਵਾਇਰਲ ਹੋਇਆ ‘ਪੈਸਿਆਂ ਦਾ ਲੰਗਰ’: 500 ਦੇ ਨੋਟ, ਬਰਗਰ ਤੇ ਕੋਲਡ ਡ੍ਰਿੰਕਸ ਵੰਡੇ

ਚੰਡੀਗੜ੍ਹ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ...

ਲੁਧਿਆਣਾ ’ਚ AAP ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ, ਦੋਸਤ ਦੇ ਹਾਦਸੇ ਦਾ ਸਮਝੌਤਾ ਕਰਾਉਣ ਗਿਆ ਸੀ ਮੌਕੇ ’ਤੇ

ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਵਿਵਾਦ ਉਸ ਸਮੇਂ ਹਿੰਸਕ ਹੋ ਗਿਆ,...

ਹਿਮਾਚਲ ‘ਚ ਦਰਦਨਾਕ ਹਾਦਸਾ: ਮ੍ਰਿਤਕ ਦੇਹ ਲੈ ਕੇ ਜਾ ਰਹੀ ਪਿਕਅੱਪ ਖੱਡ ‘ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।...

ਕੀਨੀਆ ਤੇ ਯੂਗਾਂਡਾ ‘ਚ ਫਸੇ ਤਿੰਨੋਂ ਨੌਜਵਾਨ ਬਚਾਏ, ਰੰਗ ਲਿਆਈਆਂ MP ਸਤਨਾਮ ਸੰਧੂ ਦੀਆਂ ਕੋਸ਼ਿਸ਼ਾਂ

ਕੀਨੀਆ ਵਿੱਚ ਫਸੇ ਤਿੰਨ ਭਾਰਤੀ ਨੌਜਵਾਨਾਂ ਦਾ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ। ਬੀਤੇ...

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...