August 11, 2026, 5:17 pm
----------- Advertisement -----------
HomeNewsBreaking Newsਪੁਲਿਸ ਥਾਣੇ ਚ ਕੀਤਾ ਬੰਬ ਧਮਾਕਾ, ਨਾਲ ਹੀ ਪੁਲਿਸ ਨੂੰ ਦੇ ਦਿੱਤੀ...

ਪੁਲਿਸ ਥਾਣੇ ਚ ਕੀਤਾ ਬੰਬ ਧਮਾਕਾ, ਨਾਲ ਹੀ ਪੁਲਿਸ ਨੂੰ ਦੇ ਦਿੱਤੀ ਇਹ ਵੱਡੀ ਧਮਕੀ

Published on

----------- Advertisement -----------

ਗੁਰੂ ਨਗਰੀ ਦੀ ਨਗਰੀ ਅੰਮ੍ਰਿਤਸਰ ’ਚ ਇੱਕ ਵਾਰ ਮੁੜ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕਾ ਅੰਮ੍ਰਿਤਸਰ ਦੇ ਇਸਾਲਾਮਾਬਾਦ ਥਾਣੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।ਉੱਥੇ ਹੀ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਆਵਾਜ਼ ਅਸੀਂ ਵੀ ਸੁਣੀ ਹੈ ਪਰ ਕੋਈ ਵੀ ਥਾਣੇ ਵਿੱਚ ਧਮਾਕਾ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਹੋਇਆ। ਪਰ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਥਾਣਾ ਇਸਲਾਮਾਬਾਦ ਦੀ ਸਾਰੀ ਹੀ ਬੱਤੀ ਦੀਆਂ ਤਾਰਾਂ ਸੜ ਚੁੱਕੀਆਂ ਹਨ ਤੇ ਅੰਦਰ ਜਿਹੜੀਆਂ ਟੀਨਾਂ ਹਨ ਉਹ ਵੀ ਡਿੱਗੀਆਂ ਪਈਆਂ ਹਨ ਪਰ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੀਵਨ ਫੌਜੀ ਨੇ ਇਸ ਧਮਾਕੇ ਦੀ ਜਿੰਮੇਵਾਰੀ ਲਈ ਹੈ। ਪਰ ਫਿਲਹਾਲ ਕੋਈ ਵੀ ਅਲਾਧਿਕਾਰੀ ਬੋਲਣ ਨੂੰ ਤਿਆਰ ਨਹੀਂ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਹੋਇਆ ਹੈ 3 ਵਜੇ ਦੇ ਕਰੀਬ ਹੋਇਆ ਹੈ।ਉਧਰ, ਗੈਂਗਸਟਰ ਜੀਵਨ ਫੌਜੀ ਨੇ ਵੀ ਇਸ ਧਮਾਕੇ ਬਾਰੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਜ਼ਿੰਮੇਵਾਰੀ ਲਈ ਹੈ ਅਤੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਦਿੱਤੀ ਹੈ।ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਵਿੱਚ ਸੁੱਟੇ ਗਏ ਗਰਨੇਡ ਦੀ ਜਿੰਮੇਦਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਗਿਆ ਹੈ। ਜੋ ਇਹਨਾਂ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਕੀਤਾ ਹੈ। ਜੇ ਇਹ ਅੱਗੇ ਕਰਨਗੇ ਉਸ ਦਾ ਜਵਾਬ ਇਦਾ ਮਿਲੇਗਾ ਜੇ ਇਸ ਵਰਦੀ ਨੇ ਸਿੱਖਾਂ ਦੇ ਘਰ ਛਡਵਾਏ ਤਾਂ ਘਰ ਇਹਨਾਂ ਦੇ ਵੀ ਨਹੀਂ ਰਹਿਣੇ, ਜਿਨਾਂ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਵਾਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲ ਬਾਕੀ ਰਹੀ ਗੱਲ ਪੱਗਾਂ ਨੂੰ ਲਾਉਣ ਦਾ ਸ਼ੌਂਕ ਇਹਨਾਂ ਨੂੰ ਜਿਹੜਾ ਪੁਲਿਸ ਵਾਲਾ ਹੁਣ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ ਉਸ ਉੱਤੇ ਵਿਸ਼ੇਸ਼ ਧਿਆਨ ਰੱਖਿਆ ਜਾਓ। ਉਸ ਦੀ ਆਪਣੇ ਤੇ ਆਪਣੇ ਪਰਿਵਾਰ ਦੀ ਜਿੰਮੇਦਾਰੀ ਖੁਦ ਹੀ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

Punjab ਦੀਆਂ 117 ਸੀਟਾਂ ਉੱਤੇ ਇਕੱਲੇ ਚੋਣ ਲੜੇਗੀ ਭਾਜਪਾ: ਕੇਵਲ ਢਿੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ...

ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਫ਼ੌਜ ‘ਚ ਭਰਤੀ ਹੋਈ ਰਤਿੰਦਰ ਕੌਰ

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ...

CM ਮਾਨ ਲਈ ‘ਫ਼ਖਰ-ਏ-ਕੌਮ’ ਖ਼ਿਤਾਬ ਦੀ ਮੰਗ, ਵਿਧਾਇਕ ਗਿਆਸਪੁਰਾ ਨੇ ਵਿਧਾਨ ਸਭਾ ’ਚ ਗਿਣਵਾਈਆਂ ਸਰਕਾਰ ਦੀਆਂ ਪਹਿਲਕਦਮੀਆਂ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ...

ਅੰਮ੍ਰਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਖਿਲਾਫ਼ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕੀਤੇ

 ਬਠਿੰਡਾ ਦੀ ਅਦਾਲਤ (Bathinda Court) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ, ਜਿਸਨੂੰ...

ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ

ਕੇਂਦਰ ਨੇ ਸੋਮਵਾਰ ਨੂੰ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੇ ਦੀ ਯੋਜਾਨਾ...

MP ਹਰਭਜਨ ਸਿੰਘ ਵੱਲੋਂ ਸ਼ੇਅਰ ਕੀਤੀ ਨਸ਼ੇ ’ਚ ਝੂਲਦੇ ਨੌਜਵਾਨਾਂ ਦੀ ਵੀਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਦਾ ਦਾਅਵਾ ਪੰਜਾਬ ਦਾ ਹੈ, ਨੇ...

ਆਊਟਸੋਰਸ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖੇਗੀ ਮਾਨ ਸਰਕਾਰ, ਸਰਬਸੰਮਤੀ ਨਾਲ ਪਾਸ ਹੋਇਆ ਬਿੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਹਿਮ ਬਿੱਲ...

ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਸਿਲੰਡਰ ਫਟਣ ਕਾਰਨ ਲੰਗਰ ਹਾਲ ‘ਚ ਲੱਗੀ ਭਿਆਨਕ ਅੱਗ

ਫਤਿਹਗੜ੍ਹ ਸਾਹਿਬ ਦੇ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸੋਮਵਾਰ ਸਵੇਰੇ 9 ਵਜੇ ਦੇ...

ਕੋਵਿਡ ਵਿੱਚ ਕਾਂਗਰਸ ਸਰਕਾਰ ਨੇ ਮਾਪਿਆਂ ਨੂੰ ਟ੍ਰਾਂਸਪੋਰਟ ਫੀਸ ਦੇਣ ਲਈ ਮਜਬੂਰ ਕੀਤਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ-ਭਗਵੰਤ ਸਿੰਘ ਮਾਨ*

ਚੰਡੀਗੜ੍ਹ; 10 ਅਗਸਤ:ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਿੱਚ ਕੀਤੇ ਜਾਂਦੇ ਵਾਧੇ...