May 25, 2026, 7:59 am
----------- Advertisement -----------
HomeNewsBreaking News ਗਿਆਨੀ ਹਰਪ੍ਰੀਤ ਸਿੰਘ ਦੀ ਨਸੀਹਤ! 'ਨਾ ਜਿਉਂਦਿਆਂ 'ਚ ਛੱਡਾਂਗੇ, ਨਾ ਮਰਿਆ...

 ਗਿਆਨੀ ਹਰਪ੍ਰੀਤ ਸਿੰਘ ਦੀ ਨਸੀਹਤ! ‘ਨਾ ਜਿਉਂਦਿਆਂ ‘ਚ ਛੱਡਾਂਗੇ, ਨਾ ਮਰਿਆ ‘ਚ’

Published on

----------- Advertisement -----------

 ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਂਚ ਕਰਨ ਵਾਲੀ ਕਮੇਟੀ ਨੂੰ ਇਕ ਮਹੀਨੇ ਦਾ ਸਮਾਂ ਦੇਣ ‘ਤੇ ਕਿਹਾ ਹੈ ਕਿ ਇਹ ਸਮਾਂ ਜਾਂਚ ਕਰਤਾ ਕਮੇਟੀ ਨੂੰ ਨਹੀਂ ਸਗੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰੀਕੇ ਨਾਲ ਮੈਨੂੰ ਦੱਸਿਆ ਜਾ ਰਿਹ ਹੈ ਕਿ ” ਕਿ ਕਾਕਾ ਤੈਨੂੰ ਇਸ ਤਰ੍ਹਾਂ ਹੀ ਰੱਖਾਂਗੇ ਨਾ ਜ਼ਿਊਦੀਆਂ ‘ਚ ਛੱਡਾਂਗੇ ਤੇ ਨਾ ਮਰਿਆ ‘ਚ, ਤੋਰੀ ਵਾਂਗ ਲਮਕਾ ਕੇ ਰੱਖਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਕ ਫਿਰ ਸਾਫ ਕਹਿ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਮੇੇਰੇ ‘ਤੇ ਦੋਸ਼ ਲਗਾਏ ਹਨ, ਭਾਵੇਂ ਉਨ੍ਹਾਂ ਦੋਸ਼ਾਂ ਅਧੀਨ ਮੇਰੀਆਂ ਸੇਵਾਵਾ ਖਤਮ ਦੋਵੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਕਰਨਾ ਚਾਹੁੰਦੇ ਹੋ ਕਰ ਲਵੋ ਪਰ ਉਹ ਪ੍ਰਮਾਤਮਾ ਦੀ ਕ੍ਰਿਪਾ ਨਾਲ 2 ਦਸੰਬਰ ਦੇ ਫੈਸਲੇ ਤੇ ਜਦੋਂ ਸ਼ਾਮਲ ਹੋਏ ਸੀ ਉਹ ਉਸ ਸਮੇ ਵੀ ਅਡੋਲ ਸੀ ਤੇ ਹੁਣ ਵੀ ਅਡੋਸ ਹਨ ਤੇ ਅਡੋਲ ਹੀ ਰਹਾਣਗੇ। ਉਹ ਕਿਸੇ ਘਬਰਾਗਟ ਵਿਚ ਨਹੀਂ ਪੈਣਗੇ ਕਿਉਂਕਿ ਸੰਘਰਸ਼ ਬੰਦੇ ਨੂੰ ਜਿਉਣਾ ਅਤੇ ਲੜਨਾ ਸਿਖਾਉਂਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਕਿ ਮਹਾਂਭਾਰਤ ਵਿਚ ਭ੍ਰਿਸ਼ਮ ਪਿਤਾਮਾ, ਦਰੋਣਾਚਾਰਿਆ, ਕਿਰਪਾਚਾਰਿਆ ਵਰਗੇ ਵੱਡੇ ਮਹਾਂਰਥੀ ਅਰਜੁਨ ਨਾਲੋ ਘੱਟ ਨਹੀਂ ਸੀ ਪਰ ਉਸ ਇਸ ਲਈ ਖਤਮ ਹੋ ਗਏ ਕਿਉਂਕਿ ਉਨ੍ਹਾਂ ਦੁਰਅੋਧਨ ਤੇ ਸ਼ਕੂਨੀ ਵਰਗਿਆਂ ਦਾ ਸਾਥ ਦਿੱਤਾ ਸੀ। ਧਰਮ ਦੁਰਅੋਧਨ ਤੇ ਸ਼ਕੂਨੀ ਕੋਲ ਨਹੀਂ ਸੀ, ਉਨ੍ਹਾਂ ਕੋਲ ਅਧਰਮ ਅਤੇ ਪਾਪ ਸੀ। ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਤੇ ਨੁਮਾਇੰਦਾ ਜਥੇਬੰਦੀ ਹੈ, ਜੇਕਰ ਬਚਦੀ ਹੈ ਤਾਂ ਇਸ ਨੂੰ ਬਚਾਓ। ਜਿਵੇਂ ਪੁਰਾਣੇ ਅਕਾਲੀ ਪਾਰਟੀ ਨੂੰ ਬਚਾਉਂਦੇ ਸੀ। ਉਨ੍ਹਾਂ ਕਿਹਾ ਕਿ ਵਿਅਕਤੀ ਕਦੀਂ ਪਾਰਟੀ ਨਹੀਂ ਹੁੰਦੇ। ਵਿਅਕਤੀ ਆਉਂਦੇ ਤੇ ਜਾਂਦੇ ਨੇ ਮਾਸਟਰ ਤਾਰਾ ਸਿੰਘ. ਖੜਕ ਸਿੰਘ ਤੇ ਕਈ ਹੋਰ ਅਕਾਲੀ ਦਲ ਨੇ ਪੈਦਾ ਕੀਤੇ ਸੀ ਪਰ ਉਹ ਵੀ ਹੁਣ ਚਲੇ ਗਏ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਕੰਮ ਕੀਤਾ ਜਾਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...