November 16, 2026, 11:52 pm
----------- Advertisement -----------
HomeNewsBreaking Newsਜਹਾਜ਼ ਦੇ ਦੋਵੇਂ ਇੰਜਣ ਹੋਏ ਸਨ ਫੇਲ੍ਹ, ਅਹਿਮਦਾਬਾਦ ਪਲੇਨ ਕ੍ਰੈਸ਼ ਦੀ ਰਿਪੋਰਟ...

ਜਹਾਜ਼ ਦੇ ਦੋਵੇਂ ਇੰਜਣ ਹੋਏ ਸਨ ਫੇਲ੍ਹ, ਅਹਿਮਦਾਬਾਦ ਪਲੇਨ ਕ੍ਰੈਸ਼ ਦੀ ਰਿਪੋਰਟ ‘ਚ ਹੋਏ ਵੱਡੇ ਖੁਲਾਸੇ

Published on

----------- Advertisement -----------

ਅਹਿਮਦਾਬਾਦ ਪਲੇਨ ਹਾਦਸੇ ਦੇ ਇੱਕ ਮਹੀਨੇ ਬਾਅਦ ਸ਼ੁਰੂਆਤੀ ਜਾਂਚ ਰਿਪੋਰਟ ਆ ਗਈ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ 12 ਜੁਲਾਈ ਨੂੰ 15 ਪੰਨਿਆਂ ਦੀ ਰਿਪੋਰਟ ਜਨਤਕ ਕੀਤੀ। ਮੁੱਢਲੀ ਜਾਂਚ ਮੁਤਾਬਕ ਹਾਦਸਾ ਜਹਾਜ਼ ਦੇ ਦੋਵੇਂ ਇੰਜਣ ਬੰਦ ਹੋਣ ਕਾਰਨ ਹੋਇਆ।

ਟੇਕਆਫ ਤੋਂ ਤੁਰੰਤ ਬਾਅਦ ਦੋਵੇਂ ਫਿਊਲ ਸਵਿੱਚ ਬੰਦ ਹੋ ਗਏ ਸਨ, ਇਸ ਕਾਰਨ ਦੋਵੇਂ ਇੰਜਣ ਬੰਦ ਹੋ ਗਏ। ਇਸ ਦੌਰਾਨ ਕਾਕਪਿਟ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਸੀ, ਕੀ ਤੁਸੀਂ ਸਵਿੱਚ ਬੰਦ ਕਰ ਦਿੱਤਾ ਹੈ? ਦੂਜੇ ਨੇ ਜਵਾਬ ਦਿੱਤਾ, ਨਹੀਂ।

ਦੱਸ ਦਈਏ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ AI 171 ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਇੱਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ। ਇਸ ਵਿੱਚ 270 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ ਬਚਿਆ। ਰਿਪੋਰਟ ਮੁਤਾਬਕ ਹਾਦਸਾਗ੍ਰਸਤ ਜਹਾਜ਼ ਵਿੱਚ ਦੋਵੇਂ ਇੰਜਣਾਂ ਦੇ ਫਿਊਲ ਸਵਿੱਚ ਬੰਦ ਸਨ, ਜਿਸ ਤੋਂ ਬਾਅਦ ਪਾਇਲਟਾਂ ਨੇ ਇਸ ਨੂੰ ਚਾਲੂ ਕੀਤਾ ਅਤੇ ਦੋਵੇਂ ਇੰਜਣਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਹਾਜ਼ ਬਹੁਤ ਘੱਟ ਉਚਾਈ ‘ਤੇ ਸੀ, ਇਸ ਲਈ ਇੰਜਣਾਂ ਨੂੰ ਮੁੜ ਤਾਕਤ ਪ੍ਰਾਪਤ ਕਰਨ ਦਾ ਸਮਾਂ ਨਹੀਂ ਮਿਲਿਆ ਅਤੇ ਜਹਾਜ਼ ਕ੍ਰੈਸ਼ ਹੋ ਗਿਆ। ਹਾਲਾਂਕਿ, ਇਹ ਖੁਲਾਸਾ ਨਹੀਂ ਹੋਇਆ ਹੈ ਕਿ ਫਿਊਲ ਸਵਿੱਚ ਕਿਵੇਂ ਬੰਦ ਹੋਏ ਸਨ।

15 ਪੰਨਿਆਂ ਦੀ ਰਿਪੋਰਟ ਮੁਤਾਬਕ ਉਡਾਣ ਭਰਨ ਤੋਂ ਲੈ ਕੇ ਹਾਦਸੇ ਤੱਕ ਦੀ ਪੂਰੀ ਉਡਾਣ ਸਿਰਫ 30 ਸਕਿੰਟ ਤੱਕ ਚੱਲੀ। ਹੁਣ ਤੱਕ ਰਿਪੋਰਟ ਵਿੱਚ ਬੋਇੰਗ 787-8 ਜਹਾਜ਼ ਅਤੇ GE GEnx-1B ਇੰਜਣ ਸੰਬੰਧੀ ਕਿਸੇ ਵੀ ਆਪਰੇਟਰ ਲਈ ਕੋਈ ਚਿਤਾਵਨੀ ਜਾਂ ਕਾਰਵਾਈ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਨਾਲ ਹੀ ਰਿਪੋਰਟ ਵਿੱਚ ਮੌਸਮ, ਪੰਛੀਆਂ ਨਾਲ ਟਕਰਾਉਣ ਅਤੇ ਤੋੜ-ਫੋੜ ਵਰਗੇ ਕਿਸੇ ਕਾਰਨ ਦਾ ਕੋਈ ਜ਼ਿਕਰ ਨਹੀਂ ਹੈ।

ਜਾਂਚ ਵਿੱਚ ਖੁਲਾਸਾ ਹੋਇਆ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਇੰਜਣ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਵਾ ਵਿੱਚ ਬੰਦ ਹੋ ਗਏ – ਫਿਊਲ ਕੱਟਆਫ ਸਵਿੱਚ ਸਿਰਫ ਇੱਕ ਸਕਿੰਟ ਵਿੱਚ RUN (ਇੰਜਣ ਚਾਲੂ) ਤੋਂ CUTOFF (ਇੰਜਣ ਬੰਦ) ਵਿੱਚ ਬਦਲ ਗਏ। ਇੰਜਣਾਂ ਨੂੰ ਫਿਊਲ ਮਿਲਣਾ ਬੰਦ ਹੋ ਗਿਆ ਸੀ। ਕਾਕਪਿਟ ਆਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਪਾਇਲਟ ਪੁੱਛਦਾ ਹੈ ਤੁਸੀਂ (ਇੰਜਣ) ਕਿਉਂ ਬੰਦ ਕੀਤੇ?” ਦੂਜਾ ਜਵਾਬ ਦਿੰਦਾ ਹੈ, “ਮੈਂ ਨਹੀਂ ਕੀਤਾ।”

ਪਾਇਲਟਾਂ ਨੇ ਇੰਜਣਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। N1 ਜਾਂ ਇੰਜਣ 1 ਕੁਝ ਹੱਦ ਤੱਕ ਸ਼ੁਰੂ ਹੋ ਗਿਆ ਸੀ, ਪਰ ਇੰਜਣ 2 ਕ੍ਰੈਸ਼ ਹੋਣ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਿਆ। ਜਹਾਜ਼ ਸਿਰਫ਼ 32 ਸਕਿੰਟਾਂ ਲਈ ਹਵਾ ਵਿੱਚ ਸੀ। ਫਿਊਲ ਜਾਂਚ ਵਿੱਚ ਪਾਇਆ ਗਿਆ ਕਿ ਫਿਊਲ ਵਿੱਚ ਕੋਈ ਸਮੱਸਿਆ ਨਹੀਂ ਸੀ। ਥ੍ਰਸਟ ਲੀਵਰ ਪੂਰੀ ਤਰ੍ਹਾਂ ਟੁੱਟ ਗਏ ਸਨ, ਪਰ ਬਲੈਕ ਬਾਕਸ ਨੇ ਦਿਖਾਇਆ ਕਿ ਉਸ ਸਮੇਂ ਟੇਕਆਫ ਥ੍ਰਸਟ ਚਾਲੂ ਸੀ, ਜੋ ਕਿ ਡਿਸਕਨੈਕਟ ਹੋਣ ਦਾ ਸੰਕੇਤ ਦਿੰਦਾ ਹੈ। ਜਹਾਜ਼ ਦੇ ਇੰਜਣ ਦੀ ਸ਼ਕਤੀ ਥ੍ਰਸਟ ਲੀਵਰ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ।

ਫਲੈਪ ਸੈਟਿੰਗ (5 ਡਿਗਰੀ) ਅਤੇ ਗੇਅਰ (ਡਾਊਨ) ਟੇਕਆਫ ਲਈ ਆਮ ਸਨ। ਪੰਛੀਆਂ ਨਾਲ ਟਕਰਾਉਣ ਦੀ ਕੋਈ ਸਮੱਸਿਆ ਨਹੀਂ ਸੀ। ਅਸਮਾਨ ਪੂਰੀ ਤਰ੍ਹਾਂ ਸਾਫ਼ ਸੀ। ਵਿਜ਼ੀਬਿਲਟੀ ਵੀ ਠੀਕ ਸੀ। ਤੂਫਾਨ ਵਰਗੀ ਕੋਈ ਸਥਿਤੀ ਨਹੀਂ ਸੀ। ਦੋਵੇਂ ਪਾਇਲਟ ਮੈਡੀਕਲੀ ਫਿੱਟ ਸਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਸੀ। ਪਾਇਲਟ ਇਨ ਕਮਾਂਡ ਕੋਲ 15 ਹਜ਼ਾਰ ਘੰਟੇ ਅਤੇ ਸਹਿ-ਪਾਇਲਟ ਕੋਲ 3400 ਘੰਟੇ ਉਡਾਣ ਦਾ ਤਜਰਬਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ...

ਹਾਦਸੇ ਦਾ ਸ਼ਿਕਾਰ ਹੋਈ ਬਰਾਤ ਤੋਂ ਪਰਤ ਰਹੀ ਕਾਰ, ਬੱਚਿਆਂ ਸਣੇ 5 ਦੀ ਮੌਤ, ਕਈ ਜ਼ਖ਼ਮੀ

ਫਾਜ਼ਿਲਕਾ ਜ਼ਿਲ੍ਹੇ ਵਿੱਚ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖੇ ਕਲੰਦਰ ਪਿੰਡ...

ਦਿਲਜੀਤ ਦੋਸਾਂਝ ਖ਼ਿਲਾਫ਼ ਭੜਕੇ ਪੰਡਿਤ ਰਾਓ, ਹਾਈਕੋਰਟ ਜਾਣ ਦੀ ਦਿੱਤੀ ਚਿਤਾਵਨੀ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਇੰਦੌਰ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਗੀਤਾਂ 'ਤੇ...

ਸਿਰਫ਼ 100 ਰੁਪਏ ਵਿੱਚ ਭੁਗਤਾਓ ਪੁਰਾਣੇ ਟ੍ਰੈਫਿਕ ਚਲਾਨ, ਵੱਡੀ ਖੁਸ਼ਖ਼ਬਰੀ

ਸ਼ਹਿਰ ਦੇ ਵਾਹਨ ਚਾਲਕਾਂ ਲਈ ਅੱਜ ਦਾ ਦਿਨ ਬੇਹੱਦ ਰਾਹਤ ਭਰਿਆ ਸਾਬਤ ਹੋਣ ਜਾ...

ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ...

ਗੁਰਦਾਸਪੁਰ: ਸ਼ੱਕੀ ਹਾਲਾਤਾਂ ’ਚ ਮਿਲੀ ਹੈੱਡ ਕਾਂਸਟੇਬਲ ਦੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ

ਗੁਰਦਾਸਪੁਰ ਦੇ ਪਿੰਡ ਮਾਣ ਕੌਰ ਬਾਈਪਾਸ ਨੇੜੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਪੰਜਾਬ ਪੁਲਿਸ...

AAP ਵੱਲੋਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਦਾ ਐਲਾਨ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਵਿਖੇ ਹੋਣੀਆਂ ਹਨ ਚੋਣਾਂ

ਪੰਜਾਬ ਵਿਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਨੂੰ AAP ਐਕਸ਼ਨ ਵਿਚ ਹੈ।...

ਸਾਡੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧੂਰੀ (ਸੰਗਰੂਰ), 15 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਛਠ ਪੂਜਾ...

ਅੰਮ੍ਰਿਤਸਰ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

ਅੰਮ੍ਰਿਤਸਰ, 15 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ...