November 16, 2026, 11:36 pm
----------- Advertisement -----------
HomeNewsBreaking Newsਹਿਮਾਚਲ ‘ਚ ਹੋਇਆ ਅਨੋਖਾ ਵਿਆਹ, ਦੋ ਸਕੇ ਭਰਾਵਾਂ ਨੇ ਇੱਕੋ ਲਾੜੀ ਨਾਲ...

ਹਿਮਾਚਲ ‘ਚ ਹੋਇਆ ਅਨੋਖਾ ਵਿਆਹ, ਦੋ ਸਕੇ ਭਰਾਵਾਂ ਨੇ ਇੱਕੋ ਲਾੜੀ ਨਾਲ ਕੀਤਾ ਵਿਆਹ

Published on

----------- Advertisement -----------

ਸ਼ਿਲਾਈ ਸਬ-ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਕੁਨਹਟ ਵਿੱਚ ਇੱਕ ਅਨੋਖਾ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹੋਇਆ ਹੈ ਜਿੱਥੇ ਦੋ ਭਰਾਵਾਂ ਨੇ ਇੱਕ ਹੀ ਲਾੜੀ ਨਾਸ ਵਿਆਹ ਕਰਵਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ ਦੇ ਕੁਨਹਟ ਪਿੰਡ ਵਿੱਚ ਇੱਕ ਪ੍ਰਾਚੀਨ ਅਤੇ ਅਨੋਖੀ ਬਹੁਪਤੀ ਪ੍ਰਥਾ ਮੁੜ ਸੁਰਜੀਤ ਹੋਈ ਹੈ। ਇੱਥੇ ਥਿੰਦੋ ਪਰਿਵਾਰ ਦੇ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਨਾਲ ਵਿਆਹ ਕਰਕੇ ਸਦੀਆਂ ਪੁਰਾਣੀ “ਉਜਲਾ ਪੱਖ” ਪਰੰਪਰਾ ਨੂੰ ਜੀਵਿਤ ਕੀਤਾ।

ਇਹ ਵਿਆਹ 12 ਤੋਂ 14 ਜੁਲਾਈ ਤੱਕ ਪੂਰੇ ਪਿੰਡ ਦੀ ਮੌਜੂਦਗੀ ਵਿੱਚ ਰਵਾਇਤੀ ਰੀਤੀ-ਰਿਵਾਜਾਂ ਨਾਲ ਧੂਮਧਾਮ ਨਾਲ ਸੰਪੰਨ ਹੋਇਆ।”ਉਜਲਾ ਪੱਖ” ਹਾਟੀ ਭਾਈਚਾਰੇ ਦੀ ਇੱਕ ਪ੍ਰਾਚੀਨ ਪਰੰਪਰਾ ਹੈ, ਜਿਸ ਵਿੱਚ ਇੱਕ ਔਰਤ ਦੋ ਜਾਂ ਵੱਧ ਭਰਾਵਾਂ ਦੀ ਪਤਨੀ ਬਣਦੀ ਹੈ। ਇਹ ਪ੍ਰਥਾ ਪਹਿਲਾਂ ਸਮਾਜਿਕ ਅਤੇ ਆਰਥਿਕ ਸਥਿਰਤਾ ਲਈ ਮਹੱਤਵਪੂਰਨ ਮੰਨੀ ਜਾਂਦੀ ਸੀ, ਖਾਸ ਕਰਕੇ ਜ਼ਮੀਨ ਦੀ ਵੰਡ ਨੂੰ ਰੋਕਣ ਲਈ। ਸਮੇਂ ਦੇ ਨਾਲ ਇਹ ਪ੍ਰਥਾ ਲਗਭਗ ਖਤਮ ਹੋ ਗਈ ਸੀ, ਪਰ ਇਸ ਵਿਆਹ ਨੇ ਇਸਨੂੰ ਮੁੜ ਚਰਚਾ ਵਿੱਚ ਲਿਆਂਦਾ।

ਲਾੜੇ ਕੌਣ ਹਨ?

ਵਿਆਹ ਵਿੱਚ ਸ਼ਾਮਲ ਦੋਵੇਂ ਲਾੜੇ ਪੜ੍ਹੇ-ਲਿਖੇ ਹਨ। ਵੱਡਾ ਭਰਾ ਹਿਮਾਚਲ ਸਰਕਾਰ ਦੇ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਹੈ, ਜਦਕਿ ਛੋਟਾ ਭਰਾ ਵਿਦੇਸ਼ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ। ਦੁਲਹਨ ਵੀ ਪੜ੍ਹੀ-ਲਿਖੀ ਹੈ। ਦੋਵੇਂ ਭਰਾਵਾਂ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਇਸ ਵਿਆਹ ਨੂੰ ਅੰਜਾਮ ਦਿੱਤਾ, ਮੰਨਦੇ ਹੋਏ ਕਿ ਇਹ ਰਿਸ਼ਤਾ ਪਰਿਵਾਰ ਨੂੰ ਇਕੱਠਾ ਰੱਖੇਗਾ।

ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ

ਪਿੰਡ ਵਾਸੀਆਂ ਨੇ ਇਸ ਵਿਆਹ ਦਾ ਨਿੱਘਾ ਸਵਾਗਤ ਕੀਤਾ ਅਤੇ ਇਸਨੂੰ ਸੱਭਿਆਚਾਰਕ ਵਿਰਾਸਤ ਵਜੋਂ ਸਵੀਕਾਰਿਆ। ਵਿਆਹ ਦੌਰਾਨ ਪਿੰਡ ਵਿੱਚ ਉਤਸਵ ਦਾ ਮਾਹੌਲ ਸੀ, ਜਿੱਥੇ ਲੋਕ ਰਵਾਇਤੀ ਨਾਚਾਂ ਅਤੇ ਗੀਤਾਂ ਨਾਲ ਜਸ਼ਨ ਮਨਾਉਂਦੇ ਦਿਖੇ। ਸੋਸ਼ਲ ਮੀਡੀਆ ‘ਤੇ ਵੀ ਇਸ ਵਿਆਹ ਦੀ ਵੀਡੀਓ ਵਾਇਰਲ ਹੋਈ, ਜਿਸ ਵਿੱਚ ਦੋਵੇਂ ਲਾੜੇ ਇੱਕੋ ਮੰਡਪ ਵਿੱਚ ਦੁਲਹਨ ਨਾਲ ਰਸਮਾਂ ਨਿਭਾਉਂਦੇ ਨਜ਼ਰ ਆਏ।ਇਹ ਘਟਨਾ ਸਮਾਜ ਵਿੱਚ ਪਰੰਪਰਾਵਾਂ ਦੀ ਵਿਭਿੰਨਤਾ ਅਤੇ ਆਪਸੀ ਸਹਿਮਤੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ, ਜੋ ਸਮੇਂ ਦੇ ਨਾਲ ਬਦਲਦੀਆਂ ਹਨ ਪਰ ਸੱਭਿਆਚਾਰਕ ਮਹੱਤਵ ਰੱਖਦੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ...

ਹਾਦਸੇ ਦਾ ਸ਼ਿਕਾਰ ਹੋਈ ਬਰਾਤ ਤੋਂ ਪਰਤ ਰਹੀ ਕਾਰ, ਬੱਚਿਆਂ ਸਣੇ 5 ਦੀ ਮੌਤ, ਕਈ ਜ਼ਖ਼ਮੀ

ਫਾਜ਼ਿਲਕਾ ਜ਼ਿਲ੍ਹੇ ਵਿੱਚ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖੇ ਕਲੰਦਰ ਪਿੰਡ...

ਦਿਲਜੀਤ ਦੋਸਾਂਝ ਖ਼ਿਲਾਫ਼ ਭੜਕੇ ਪੰਡਿਤ ਰਾਓ, ਹਾਈਕੋਰਟ ਜਾਣ ਦੀ ਦਿੱਤੀ ਚਿਤਾਵਨੀ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਇੰਦੌਰ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਗੀਤਾਂ 'ਤੇ...

ਸਿਰਫ਼ 100 ਰੁਪਏ ਵਿੱਚ ਭੁਗਤਾਓ ਪੁਰਾਣੇ ਟ੍ਰੈਫਿਕ ਚਲਾਨ, ਵੱਡੀ ਖੁਸ਼ਖ਼ਬਰੀ

ਸ਼ਹਿਰ ਦੇ ਵਾਹਨ ਚਾਲਕਾਂ ਲਈ ਅੱਜ ਦਾ ਦਿਨ ਬੇਹੱਦ ਰਾਹਤ ਭਰਿਆ ਸਾਬਤ ਹੋਣ ਜਾ...

ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ...

ਗੁਰਦਾਸਪੁਰ: ਸ਼ੱਕੀ ਹਾਲਾਤਾਂ ’ਚ ਮਿਲੀ ਹੈੱਡ ਕਾਂਸਟੇਬਲ ਦੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ

ਗੁਰਦਾਸਪੁਰ ਦੇ ਪਿੰਡ ਮਾਣ ਕੌਰ ਬਾਈਪਾਸ ਨੇੜੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਪੰਜਾਬ ਪੁਲਿਸ...

AAP ਵੱਲੋਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਦਾ ਐਲਾਨ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਵਿਖੇ ਹੋਣੀਆਂ ਹਨ ਚੋਣਾਂ

ਪੰਜਾਬ ਵਿਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਨੂੰ AAP ਐਕਸ਼ਨ ਵਿਚ ਹੈ।...

ਸਾਡੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧੂਰੀ (ਸੰਗਰੂਰ), 15 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਛਠ ਪੂਜਾ...

ਅੰਮ੍ਰਿਤਸਰ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

ਅੰਮ੍ਰਿਤਸਰ, 15 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ...