| ਪੰਜਾਬ ਦੇ ਕਰੋੜਾਂ ਬੈਂਕ ਖ਼ਾਤਿਆਂ ਚ 10 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੀ ਰਕਮ ਪਈ ਹੈ ਪਰ ਇਨ੍ਹਾਂ ਖ਼ਾਤਿਆਂ ਚ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋ ਰਿਹਾ। ਇਸ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬੀ ਕਰੋੜਾਂ ਰੁਪਿਆਂ ਨੂੰ ਭੁੱਲ ਗਏ ਹੋਣ। ਇਕ ਰਿਪੋਰਟ ਦੇ ਮੁਤਾਬਕ ਪੰਜਾਬ ਚ 2.01 ਕਰੋੜ ਬੈਂਕ ਖ਼ਾਤਿਆਂ ਚ ਪਿਛਲੇ 2 ਸਾਲਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ। ਇਕ ਰਿਪੋਰਟ ਅਨੁਸਾਰ ਰਿਜ਼ਰਵ ਬੈਂਕ ਦੇ ਮੁਤਾਬਕ ਜਿਹੜੇ ਬੈਂਕ ਖ਼ਾਤਿਆਂ ਚ ਲਗਾਤਾਰ 2 ਸਾਲਾਂ ਤੋਂ ਕੋਈ ਲੈਣ-ਦੇਣ ਨਾ ਹੋਵੇ, ਉਸ ਨੂੰ ਇਨ ਐਕਟਿਵ ਜਾਂ ਇਨ ਅਪਰੇਟਿਵ ਐਲਾਨ ਦਿੱਤਾ ਜਾਂਦਾ ਹੈ।ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਇਸ ਵੇਲੇ ਪੰਜਾਬ ਚ 90.97 ਲੱਖ ਬੈਂਕ ਖ਼ਾਤੇ ਹਨ, ਜਿਨ੍ਹਾਂ ਚ 301.45 ਕਰੋੜ ਰੁਪਏ ਪਏ ਹਨ। ਇਸੇ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ ਦੇ ਸੇਵਿੰਗ ਖ਼ਾਤਿਆਂ ਚ 1.42 ਕਰੋੜ ਰੁਪਏ ਹਨ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ 1.31 ਕਰੋੜ ਸੇਵਿੰਗ ਖ਼ਾਤੇ ਹਨ। ਇਨ੍ਹਾਂ ਚੋਂ 59 ਲੱਖ ਬੈਂਕ ਖ਼ਾਤਿਆਂ ਚ 2 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਅਜਿਹੇ ਬੈਂਕ ਖ਼ਾਤਿਆਂ ਚ 3323.85 ਕਰੋੜ ਰੁਪਏ ਪਏ ਹਨ।ਬੈਂਕ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਖ਼ਾਤਾ ਧਾਰਕ ਵਿਦੇਸ਼ ਚਲੇ ਜਾਂਦੇ ਹਨ ਜਾਂ ਜਿਨ੍ਹਾਂ ਦੇ ਬੱਚੇ ਖ਼ਾਤਾ ਖੁੱਲ੍ਹਵਾਉਣ ਮਗਰੋਂ ਵਿਦੇਸ਼ ਚਲੇ ਗਏ, ਉਨ੍ਹਾਂ ਦੇ ਖ਼ਾਤਿਆਂ ਚ ਕੋਈ ਲੈਣ-ਦੇਣ ਨਹੀਂ ਹੁੰਦਾ ਹੈ। ਸੇਵਾਮੁਕਤ ਮੁਲਾਜ਼ਮਾਂ ਤੋਂ ਇਲਾਵਾ ਮੌਤ ਸਬੰਧੀ ਮਾਮਲਿਆਂ ਚ ਵੀ ਅਜਿਹਾ ਹੋ ਜਾਂਦਾ ਹੈ। |
----------- Advertisement -----------
PUNJAB ’ਚ 2 CRORE ਖ਼ਾਤਿਆਂ ‘ਚ 10 ਹਜ਼ਾਰ ਕਰੋੜ, ਨਹੀਂ ਹੋ ਰਿਹਾ ਕੋਈ ਲੈਣ-ਦੇਣ
Published on
----------- Advertisement -----------
----------- Advertisement -----------












