September 23, 2026, 1:24 pm
----------- Advertisement -----------
HomeNewsBreaking Newsਮਨਕੀਰਤ ਔਲਖ ਵੱਲੋਂ ਜਨਮ ਦਿਨ ਮੌਕੇ ਹੜ੍ਹ ਪੀੜਤ ਕਿਸਾਨਾਂ ਨੂੰ 21 ਟਰੈਕਟਰ...

ਮਨਕੀਰਤ ਔਲਖ ਵੱਲੋਂ ਜਨਮ ਦਿਨ ਮੌਕੇ ਹੜ੍ਹ ਪੀੜਤ ਕਿਸਾਨਾਂ ਨੂੰ 21 ਟਰੈਕਟਰ ਭੇਟ

Published on

----------- Advertisement -----------

ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਅਕਸਰ ਹੜ੍ਹ ਪੀੜਤਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ ਅਤੇ ਇਸ ਮੌਕੇ ਵੀ ਉਨ੍ਹਾਂ ਨੇ ਆਪਣਾ ਖ਼ਾਸ ਦਿਨ ਹੜ੍ਹ ਪੀੜਤਾਂ ਦੇ ਨਾਂ ਲਾਇਆ ਹੈ। ਆਪਣੇ ਜਨਮਦਿਨ ਮੌਕੇ ਮਨਕੀਰਤ ਨੇ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪੀੜਤਾਂ ਨੂੰ 21 ਸੋਨਾਲੀਕਾ ਟਰੈਕਟਰ ਭੇਟ ਕੀਤੇ ਹਨ।

ਇਹ ਟਰੈਕਟਰ ਇਤਿਹਾਸਿਕ ਗੁਰਦੁਆਰਾ ਹੱਟ ਸਾਹਿਬ ਦੇ ਬਾਹਰ ਲਾਈਨ ਵਿੱਚ ਖੜ੍ਹੇ ਕੀਤੇ ਗਏ, ਜਿੱਥੇ ਗੁਰੂ ਨਾਨਕ ਦੇਵ ਜੀ ਵੱਲੋਂ ‘ਤੇਰਾ-ਤੇਰਾ’ ਤੋਲਿਆ ਗਿਆ ਸੀ। ਮਨਕੀਰਤ ਔਲਖ ਨੇ ਹੜ੍ਹ ਪੀੜਤ ਕਿਸਾਨਾਂ ਨੂੰ 100 ਟਰੈਕਟਰਾਂ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਇਸ ਵਾਅਦੇ ਨੂੰ ਲਗਾਤਾਰ ਪੂਰਾ ਕਰ ਰਹੇ ਹਨ। ਅੱਜ ਉਨ੍ਹਾਂ ਆਪਣੇ ਜਨਮ ਦਿਨ ’ਤੇ 21 ਟਰੈਕਟਰਾਂ ਦੀ ਸੇਵਾ ਕਰਕੇ ਉਨ੍ਹਾਂ ਨੇ ਇਸ ਨੇਕ ਕੰਮ ਨੂੰ ਜਾਰੀ ਰੱਖਿਆ ਹੈ। ਹਰ ਟਰੈਕਟਰ ’ਤੇ ‘ਟੀਮ ਮਨਕੀਰਤ ਔਲਖ’ ਲਿਖਿਆ ਹੋਇਆ ਹੈ।

ਇਸ ਤੋਂ ਪਹਿਲਾਂ ਵੀ ਉਹ 20 ਟਰੈਕਟਰਾਂ ਦੀ ਸੇਵਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮਾਨਸਾ ਜ਼ਿਲ੍ਹੇ ’ਚ ਹੜ੍ਹਾਂ ਕਾਰਨ ਘਰ ਢਹਿ ਜਾਣ ’ਤੇ ਇਕ ਕਬੱਡੀ ਖਿਡਾਰਨ ਦੀ ਵੀ ਘਰ ਬਣਾਉਣ ਲਈ ਮਦਦ ਕੀਤੀ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਮੋਸਟ ਵਾਂਟੇਡ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਮੁਠਭੇੜ ‘ਚ ਲੱਗੀ ਗੋਲੀ

ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਮੋਸਟ ਵਾਂਟੇਡ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ...

ਸੰਗਰੂਰ: ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਮਾਸੂਮ ਬੱਚਿਆਂ ਦਾ ਕੀਤਾ ਕਤਲ

ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ...

Punjab ’ਚ ਡੇਂਗੂ ਦੇ 451 ਤੇ ਚਿਕਨਗੁਨੀਆ ਦੇ 16 ਮਾਮਲੇ, ਹੁਣ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ: ਸਿਹਤ ਮੰਤਰੀ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ...

ਏਸ਼ੀਅਨ ਗੇਮਜ਼ ‘ਚ ਸੋਨਾ ਜਿੱਤਣ ‘ਤੇ ‘ਪੰਜਾਬ ਦੀ ਧੀ’ ਹਰਮਨਪ੍ਰੀਤ ਕੌਰ ਨੂੰ 1 ਕਰੋੜ, CM ਮਾਨ ਦਾ ਵੱਡਾ ਐਲਾਨ

ਏਸ਼ੀਅਨ ਗੇਮਜ਼ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਗਮਾ ਜਿੱਤਣ ਮਗਰੋਂ ਪੰਜਾਬ ਦੇ...

ਪਟਿਆਲਾ ‘ਚ ਨਾਬਾਲਗ ਖਿਡਾਰਨ ਨਾਲ ਜ਼ਬਰ-ਜਨਾਹ ਦੇ ਇਲਜ਼ਾਮ, ਵਿਦੇਸ਼ੀ ਕੋਚ ਫਰਾਰ, ਭਾਲ ‘ਚ ਜੁਟੀ ਪੁਲਿਸ

ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਇੱਕ ਨਾਬਾਲਗ ਰਾਸ਼ਟਰੀ ਪੱਧਰ...

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਸ਼ੇਅਰ ਕੀਤਾ ਵੀਡੀਓ, ਬੋਲੀ- ‘ਆਪਣੇ ਹੀ ਘਰ ‘ਚ ਸੇਫ ਨਹੀਂ’

ਵਿਵਾਦਾਂ ਵਿਚ ਰਹਿਣ ਵਾਲੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਵੀਡੀਓ...

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...