ਬਦਲਦੇ ਹੋਏ ਵਕਤ ਦੇ ਨਾਲ ਜਿੱਥੇ ਇਨਸਾਨੀ ਕਦਰਾਂ ਕੀਮਤਾਂ ਘੱਟ ਰਹੀਆਂ ਨੇ ਸਕੇ ਰਿਸ਼ਤੇ ਇੱਕ ਦੂਜੇ ਦੇ ਦੁਸ਼ਮਣ ਬਣ ਰਹੇ ਨੇ ਓਥੇ ਹੀ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਨੇ ਜਿਨ੍ਹਾਂ ਦਾ ਜਾਨਵਰਾਂ ਨਾਲ ਇਸ ਕਦਰ ਪਿਆਰ ਪੈ ਜਾਂਦਾ ਹੈ ਇਕ ਓਹਨਾ ਨੂੰ ਆਪਣੇ ਪਰਿਵਾਰ ਵਾਂਗ ਹੀ ਰੱਖਦੇ ਨੇ, ਜੇਕਰ ਓਹਨਾ ਦੀ ਮੌਤ ਹੁੰਦੀ ਹੈ ਤਾਂ ਓਹਨਾਂ ਦੀਆਂ ਅੰਤਿਮ ਰਸਮਾਂ ਵੀ ਇਕ ਪਰਿਵਾਰ ਦੀ ਤਰ੍ਹਾਂ ਹੀ ਕਰਦੇ ਨੇ, ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਫਤਹਿਜੰਗ ਨਾਨਕ ਘੋੜੇ ਦੀ ਅੰਤਿਮ ਅਰਦਾਸ ਤੇ ਸਨਮਾਨ ਸੰਬਧੀ ਇੱਕੋ ਪੋਸਟਰ ਵਾਇਰਲ ਹੋ ਰਿਹਾ ਹੈ, ਇਹ ਪੋਸਟਰ ਲੁਧਿਆਣਾ ਦੇ ਪਿੰਡ ਖਾਂਸੀ ਕਲਾ ਦੇ ਨਾਲ ਸੰਬਧ ਰੱਖਦਾ ਹੈ ਜਿਸ ਵਿੱਚ ਘੋੜੇ ਦੀ ਮੌਤ ਤੋਂ ਬਾਅਦ ਉਸਦੀਆਂ ਅਤਿਮ ਰਸਮਾਂ ਲਈ ਪ੍ਰੋਗਰਾਮ ਪਿੰਡ ਦੇ ਗੁਰੂ ਘਰ ਵਿੱਚ ਰੱਖਣ ਤੋਂ ਬਾਅਦ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ, ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਇਸਨੂੰ ਅੰਧਵਿਸ਼ਵਾਸ ਨਾਲ ਜੋੜਕੇ ਦੇਖ ਰਹੇ ਨੇ, ਕਈ ਤਰ੍ਹਾਂ ਦੀਆਂ ਨਸੀਹਤਾਂ ਪਰਿਵਾਰ ਨੂੰ ਦੇ ਰਹੇ ਨੇ
----------- Advertisement -----------
ਘੋੜੇ ਦੀ ਮੌ.ਤ ਤੋਂ ਬਾਅਦ ਮਾਲਕ ਨੇ ਰੱਖਿਆ ਭੋਗ ਤੇ ਸਨਮਾਨ ਸਮਾਰੋਹ, ਪੋਸਟ ਹੋਈ ਵਾਇਰਲ
Published on
----------- Advertisement -----------












